ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲੀਓ ਵਰਾਡਕਰ ਨੂੰ ਆਇਰਲੈਂਡ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਦੁਬਾਰਾ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਇਰਲੈਂਡ ਨਾਲ ਸਾਂਝੇ ਸੰਵਿਧਾਨਕ ਮੁੱਲਾਂ ਅਤੇ ਬਹੁਪੱਖੀ ਸਹਿਯੋਗ ਦੀ ਬਹੁਤ ਕਦਰ ਕਰਦੇ ਹਨ। ਵਰਾਡਕਰ ਨੂੰ ਆਇਰਲੈਂਡ ਦੇ ਸੱਤਾਧਾਰੀ ਗੱਠਜੋੜ ਵਿਚਾਲੇ ਪਹਿਲਾਂ ਹੋਏ ਸਮਝੌਤੇ ਤਹਿਤ ਸ਼ਨੀਵਾਰ ਨੂੰ ਦੂਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ।
ਮੋਦੀ ਨੇ ਟਵੀਟ ਕੀਤਾ, ''ਲੀਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ। ਮੈਂ ਆਇਰਲੈਂਡ ਨਾਲ ਇਤਿਹਾਸਕ ਸਬੰਧਾਂ, ਸਾਂਝੇ ਸੰਵਿਧਾਨਕ ਮੁੱਲਾਂ ਅਤੇ ਬਹੁ-ਪੱਖੀ ਸਹਿਯੋਗ ਨੂੰ ਬਹੁਤ ਮਹੱਤਵ ਦਿੰਦਾ ਹਾਂ। ਸਾਡੀਆਂ ਜੀਵੰਤ ਅਰਥਵਿਵਸਥਾਵਾਂ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਸ ਕਰਦਾ ਹਾਂ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Air India ਦੀ ਫਲਾਈਟ 'ਚ ਯੈਲੋ ਹਾਈਡ੍ਰੋਲਿਕ ਸਿਸਟਮ ਫੇਲ੍ਹ, ਮੁੰਬਈ ਏਅਰਪੋਰਟ 'ਤੇ ਹੋਈ ਸੁਰੱਖਿਅਤ ਲੈਂਡਿੰਗ
NEXT STORY