ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੇ ਤਿੰਨ ਦਿਨਾ ਦੌਰੇ 'ਤੇ ਜਾਣ ਵਾਲੇ ਹਨ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਦੇ ਵਿਚਕਾਰ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲਾ ਮੁਤਾਬਕ, ਪ੍ਰਧਾਨ ਮੰਤਰੀ ਮੋਦੀ 21 ਸਤੰਬਰ ਨੂੰ ਅਮਰੀਕਾ ਦੇ ਡੇਲਵੇਅਰ 'ਚ ਵਿਲਮਿੰਗਟਨ 'ਚ ਚੌਥੇ ਕਵਾਡ ਸੰਮੇਲਨ 'ਚ ਭਾਗ ਲੈਣਗੇ। 23 ਸਤੰਬਰ ਨੂੰ ਨਿਊਯਾਰਕ ਰਾਸ਼ਟਰ ਮਹਾਸਭਾ 'ਚ 'ਸਮਿਟ ਆਫ ਦਿ ਫਿਊਚਰ' ਨੂੰ ਸੰਬੋਧਨ ਕਰਨਗੇ। 22 ਸਤੰਬਰ ਨੂੰ ਨਿਊਯਾਰਕ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ।
IMD ਦਾ ਅਲਰਟ! ਮੀਂਹ ਦਾ ਸਿਸਟਮ ਹੋਇਆ ਐਕਟਿਵ, ਇਨ੍ਹਾਂ ਸੂਬਿਆਂ 'ਚ ਖੂਬ ਵਰ੍ਹਨਗੇ ਬੱਦਲ
NEXT STORY