ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਮੋਦੀ ਛੋਟੀ ਜਿਹੀ ਬੱਚੀ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਬੱਚੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਟਕਲੇ ਲੱਗੇ ਹਨ।
ਦਰਅਸਲ ਵਾਇਰਲ ਹੋ ਰਹੀ ਤਸਵੀਰ 'ਚ ਉਨ੍ਹਾਂ ਦੇ ਨਾਲ ਮੱਧ ਪ੍ਰਦੇਸ਼ ਦੀ ਉਜੈਨ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਅਨਾਰਾਇਣ ਜਾਟਿਆ ਦੀ ਪੋਤੀ ਹੈ। ਇਸ ਬੱਚੇ ਦਾ ਨਾਂ ਰੁਦ੍ਰਾਰਸ਼ੀ ਹੈ ਅਤੇ ਇਹ ਸਾਢੇ ਅੱਠ ਮਹੀਨੇ ਦੀ ਹੈ। ਦੱਸਦਈਏ ਕਿ ਉਜੈਨ ਤੋਂ ਰਾਜਸਭਾ ਸੰਸਦੀ ਮੈਂਬਰ ਸੱਤਿਆਨਾਰਾਇਣ ਜਟਿਆ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਪਹੁੰਚੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਰਿਹਾ ਜਿਸ 'ਚ ਉਨ੍ਹਾਂ ਦੀ ਇਕ ਛੋਟੀ ਜਿਹੀ ਪੋਤੀ ਵੀ ਸ਼ਾਮਲ ਸੀ।
ਪੀ.ਐੱਮ.ਮੋਦੀ ਨੇ ਛੋਟੀ ਬੱਚੀ ਨੂੰ ਦੇਖਦੇ ਹੀ ਉਸ ਨੂੰ ਆਪਣੀ ਗੋਦ 'ਚ ਚੁੱਕ ਲਿਆ। ਪੀ.ਐੱਮ. ਮੋਦੀ ਆਪਣੀ ਇਸ ਨਿੱਕੀ ਜਿਹੀ ਦੋਸਤ ਦੇ ਨਾਲ ਖੇਡਣ ਲੱਗੇ। ਬੱਚੀ ਦੇ ਨਾਲ ਪੀ.ਐੱਮ. ਦੀਆਂ ਤਸਵੀਰਾਂ ਹਰ ਤਰ੍ਹਾਂ ਚਰਚਾ ਦਾ ਵਿਸ਼ਾ ਬਣੀਆਂ ਹਨ।
ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੈਪਸ਼ਨ 'ਚ ਲਿਖਿਆ ਕਿ ਅੱਜ ਸੰਸਦ 'ਚ ਇਕ ਬੇਹੱਦ ਖਾਸ ਦੋਸਤ ਮੇਰੇ ਨਾਲ ਮੁਲਾਕਾਤ ਕਰਨ ਲਈ ਆਇਆ। ਇਸ ਤਸਵੀਰ 'ਚ ਮੇਜ਼ 'ਤੇ ਕੁਝ ਚਾਕਲੇਟ ਵੀ ਰੱਖੇ ਹੋਏ ਦਿਖ ਰਹੇ ਹਨ। ਬਹਰਹਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਦੀ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਏਅਰ ਇੰਡੀਆ ਦੀ ਸੰਚਾਲਨ ਤੋਂ ਬਾਹਰ 17 ਜਹਾਜ਼ਾਂ ਨੂੰ ਦੁਬਾਰਾ ਉਡਾਉਣ ਦੀ ਯੋਜਨਾ
NEXT STORY