ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜਧਾਨੀ ਦਿੱਲੀ ਸਥਿਤ ਪ੍ਰਗਤੀ ਮੈਦਾਨ 'ਚ ਆਯੋਜਿਤ 90ਵੀਂ ਇੰਟਰਪੋਲ ਮਹਾਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸ ਮਹਾਸਭਾ 'ਚ 195 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਪੀ.ਐੱਮ.ਓ. ਨੇ ਕਿਹਾ ਕਿ ਇਨ੍ਹਾਂ ਪ੍ਰਤੀਨਿਧੀਆਂ 'ਚ ਮੈਂਬਰ ਦੇਸ਼ਾਂ ਦੇ ਮੰਤਰੀ, ਪੁਲਸ ਮੁਖੀ, ਕੇਂਦਰੀ ਬਿਊਰੋ ਮੁਖੀ ਅਤੇ ਸੀਨੀਅਰ ਪੁਲਸ ਅਧਿਕਾਰੀ ਸ਼ਾਮਲ ਹਨ। ਮਹਾਸਭਾ, ਇੰਟਰਪੋਲ ਦਾ ਸਰਵਉੱਚ ਗਵਰਨਿੰਗ ਬਾਡੀ ਹੈ ਅਤੇ ਸਾਲ 'ਚ ਇਕ ਵਾਰ ਮੀਟਿੰਗ ਕਰਦੀ ਹੈ। ਇਸ ਮੀਟਿੰਗ 'ਚ ਇੰਟਰਪੋਲ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਅਹਿਮ ਫ਼ੈਸਲੇ ਵੀ ਲਏ ਜਾਂਦੇ ਹਨ। ਮੀਟਿੰਗ 'ਚ ਵਿੱਤੀ ਅਪਰਾਧਾਂ ਅਤੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : NGT ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ 35 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਦਿੱਤਾ ਨਿਰਦੇਸ਼
ਪੀ.ਐੱਮ.ਓ. ਨੇ ਕਿਹਾ ਕਿ ਭਾਰਤ 'ਚ ਇੰਟਰਪੋਲ ਜਨਰਲ ਅਸੈਂਬਲੀ ਦੀ ਮੀਟਿੰਗ 25 ਸਾਲਾਂ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਪਿਛਲੀ ਵਾਰ ਭਾਰਤ 'ਚ ਇਹ ਮਹਾਸਭਾ 1997 'ਚ ਹੋਈ ਸੀ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਵਾਰ ਦੀ ਮਹਾਸਭਾ ਦਾ ਆਯੋਜਨ ਨਵੀਂ ਦਿੱਲੀ 'ਚ ਕਰਨ ਦਾ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਪੀ.ਐੱਮ.ਓ. ਨੇ ਕਿਹਾ ਕਿ ਇਹ ਆਯੋਜਨ ਭਾਰਤ ਦੀ ਕਾਨੂੰਨ ਵਿਵਸਥਾ ਬਾਰੇ ਦੁਨੀਆ ਨੂੰ ਜਾਣੂੰ ਕਰਵਾਉਣ ਦਾ ਇਕ ਮੌਕਾ ਹੈ। ਮਹਾਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਇੰਟਰਪੋਲ ਦੇ ਪ੍ਰਧਾਨ ਅਹਿਮਦ ਨਾਸਿਰ ਅਲ ਰਾਇਸੀ ਅਤੇ ਉਸ ਦੇ ਜਨਰਲ ਸਕੱਤਰ ਜੁਰਗਨ ਸਟਾਕ ਵੀ ਸ਼ਾਮਲ ਰਹਿਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਤੇ ਸ਼ਸ਼ੀ ਥਰੂਰ ਬੋਲੇ- ਮੈਂ ਬਦਲਾਅ ਲਈ ਖੜ੍ਹਾ ਹਾਂ
NEXT STORY