ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ 7 ਪੜਾਆਂ 'ਚ ਵੋਟਿੰਗ ਹੋ ਰਹੀ ਹੈ ਅਤੇ ਵੋਟਿੰਗ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਦੇਸ਼ 'ਚ 20 ਲੱਖ ਤੋਂ ਜ਼ਿਆਦਾ ਸੂਬਾ ਪੁਲਸ ਕਰਮਚਾਰੀ ਅਤੇ ਹੋਮਗਾਰਡ ਦੇ ਨਾਲ ਨੀਮ ਬਲ ਫੌਜ ਦੇ 2.7 ਲੱਖ ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਰਤ 'ਚ ਪਹਿਲੀ ਵਾਰ ਚੋਣਾਂ ਦੌਰਾਨ ਇੰਨੀ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੇ ਸੁਝਾਅ ਤੋਂ ਬਾਅਦ ਲੋਕ ਸਭਾ ਚੋਣਾਂ 'ਚ ਨੀਮ ਬਲ ਫੌਜੀਆਂ ਦੀਆਂ 2,710 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਨੀਮ ਬਲ ਫੌਜੀਆਂ ਦੀ ਇੱਕ ਕੰਪਨੀ 'ਚ 100 ਕਰਮਚਾਰੀ ਹੁੰਦੇ ਹਨ। ਇਸ ਤੋਂ ਇਲਾਵਾ 20 ਲੱਖ ਤੋਂ ਜ਼ਿਆਦਾ ਪੁਲਸ ਕਰਮਚਾਰੀ ਅਤੇ ਹੋਮਗਾਰਡ ਵੀ ਵੋਟਿੰਗ ਕੇਂਦਰਾਂ, ਵੋਟਿੰਗ ਕਰਮਚਾਰੀਆਂ ਦੇ ਵਾਹਨਾਂ ਅਤੇ 'ਸਟ੍ਰਾਂਗ ਰੂਮ' ਦੀ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਹਨ। 'ਸਟ੍ਰਾਂਗ ਰੂਮ ' 'ਚ ਈ. ਵੀ. ਐੱਮ ਨੂੰ ਸਖਤ ਸੁਰੱਖਿਆ 'ਚ ਰੱਖਿਆ ਜਾਂਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਅਧਿਕਾਰੀ ਨੇ ਦੱਸਿਆ ਹੈ ਕਿ ਨੀਮ ਬਲ ਫੌਜੀ ਦੇ ਜ਼ਿਆਦਾਤਰ ਜਵਾਨ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ), ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ), ਸ਼ਸ਼ਤਰ ਸਰਹੱਦੀ ਸੁਰੱਖਿਆ ਬਲ (ਐੱਸ. ਐੱਸ. ਬੀ), ਕੇਂਦਰੀ ਸਨਅਤੀ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ) ਅਤੇ ਭਾਰਤੀ ਰਿਜ਼ਰਵ ਬਟਾਲੀਅਨ (ਆਈ. ਆਰ. ਬੀ) ਦੇ ਹਨ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਵੋਟਿੰਗ 11 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ ਇਹ 19 ਅਪ੍ਰੈਲ ਨੂੰ ਸਮਾਪਤ ਹੋਵੇਗੀ। ਨਤੀਜੇ 23 ਮਈ ਨੂੰ ਆਉਣਗੇ।
ਜਲ ਸੈਨਾ ਦੇ ਸ਼ਹੀਦ ਧਰਮਿੰਦਰ ਨੂੰ ਫੌਜੀ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ
NEXT STORY