ਲਖਨਊ— ਗੋਰਖਪੁਰ 'ਚ ਇਕ ਵਰਦੀਧਾਰੀ ਪੁਲਸ ਮੁਲਾਜ਼ਮ ਵਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗੋਡਿਆਂ ਭਾਰ ਬੈਠ ਕੇ ਨਮਨ ਕਰਨ, ਟਿੱਕਾ ਲਾਉਣ ਅਤੇ ਹਾਰ ਪਾਉਣ ਮਗਰੋਂ ਵਿਵਾਦ ਛਿੜ ਗਿਆ। ਹਾਲਾਂਕਿ ਮੁੱਖ ਮੰਤਰੀ ਦੇ ਦਫਤਰ 'ਚ ਤਾਇਨਾਤ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਮੁੱਦੇ 'ਤੇ ਰੌਸ਼ਨੀ ਪਾਈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ 'ਚ ਸ਼ੁੱਕਰਵਾਰ ਨੂੰ ਗੁਰੂ ਪੂਰਨਿਮਾ ਦੇ ਮੌਕੇ 'ਤੇ ਗੋਰਖਨਾਥ ਇਲਾਕੇ ਦੇ ਮੰਡਲ ਅਧਿਕਾਰੀ ਪ੍ਰਵੀਨ ਕੁਮਾਰ ਦੇ ਗੈਰ-ਪੇਸ਼ੇਵਰਾਨਾ ਰਵੱਈਏ ਨੂੰ ਲੈ ਕੇ ਬਹਿਸ ਛਿੜ ਗਈ। ਆਦਿੱਤਿਆਨਾਥ ਅਜੇ ਵੀ ਗੋਰਖਨਾਥ ਪੀਠ ਦੇ ਮੁੱਖ ਪੁਜਾਰੀ ਹਨ ਅਤੇ ਗੋਰਖਪੁਰ ਲੋਕ ਸਭਾ ਸੀਟ ਦੀ 5 ਵਾਰ ਪ੍ਰਤੀਨਿਧਤਾ ਕਰ ਚੁੱਕੇ ਹਨ। ਮੁੱਖ ਮੰਤਰੀ ਦੇ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕੋਈ ਮਸਲਾ ਨਹੀਂ ਹੈ। ਇਸ ਵਿਚ ਸਹੀ ਜਾਂ ਗਲਤ ਦਾ ਸਵਾਲ ਕਿੱਥੇ ਉਠਦਾ ਹੈ? ਉਨ੍ਹਾਂ ਕਿਹਾ ਕਿ ਤਸਵੀਰਾਂ ਵਿਚ ਸਿਰਫ ਚੇਲੇ ਦਾ ਗੁਰੂ ਪ੍ਰਤੀ ਸਨਮਾਨ ਨਜ਼ਰ ਆਉਂਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੀ ਇਹ ਇਕ ਵਰਦੀਧਾਰੀ ਪੁਲਸ ਮੁਲਾਜ਼ਮ ਦੀ ਸਾਖ ਲਈ ਅਣਉਚਿਤ ਨਹੀਂ ਹੈ?
ਸੈਕਸ ਸ਼ੋਸ਼ਣ ਦਾ ਮਾਮਲਾ : ਮੌਲਵੀ ਦੀ ਗ੍ਰਿਫਤਾਰੀ ਮਗਰੋਂ ਮਦਰੱਸੇ 'ਚੋਂ ਕੱਢੇ 36 ਬੱਚੇ
NEXT STORY