ਰਾਂਚੀ– ਝਾਰਖੰਡ ਵਿਚ ਸੀਨੀਅਰ ਆਈ. ਏ. ਐੱਸ. ਅਧਿਕਾਰੀ ਪੂਜਾ ਸਿੰਘਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ ਵੀਰਵਾਰ ਇੱਥੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਦੱਸਣਯੋਗ ਹੈ ਕਿ 2000 ਬੈਚ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਅਧਿਕਾਰੀ ਪੂਜਾ ਉਦਯੋਗ ਵਿਭਾਗ ਦੇ ਸਕੱਤਰ ਦੇ ਨਾਲ-ਨਾਲ ਖਾਨ ਅਤੇ ਭੂ-ਵਿਗਿਆਨ ਵਿਭਾਗ ਅਤੇ ਜੇ. ਐੱਸ. ਐੱਮ. ਡੀ. ਸੀ. ਦੀ ਮੈਨੇਜਿੰਗ ਡਾਇਰੈਕਟਰ ਵੀ ਸੀ।
ਇਸ ਦੌਰਾਨ ਈ. ਡੀ. ਦੀ ਟੀਮ ਨੇ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਪਹੁੰਚ ਕੇ ਪੂਜਾ ਸਿੰਘਲ ਨੂੰ 5 ਦਿਨਾਂ ਦੇ ਰਿਮਾਂਡ ’ਤੇ ਲਿਆ। ਈ. ਡੀ. ਨੇ ਪੂਜਾ ਲਈ ਅਦਾਲਤ ਤੋਂ 12 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 5 ਦਿਨ ਦਾ ਰਿਮਾਂਡ ਦਿੱਤਾ। ਮਨਰੇਗਾ ਘਪਲੇ ’ਤੇ ਈ. ਡੀ. ਨੇ 6 ਮਈ ਨੂੰ ਪੂਜਾ ਸਿੰਘਲ ਅਤੇ ਉਸ ਦੇ ਕਰੀਬੀਆਂ ਦੇ ਲਗਪਗ 25 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 19.31 ਕਰੋੜ ਰੁਪਏ ਨਕਦ ਅਤੇ 300 ਕਰੋੜ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਸਨ।
ਸਿਸੋਦੀਆ ਦੀ ਅਮਿਤ ਸ਼ਾਹ ਨੂੰ ਚਿੱਠੀ, ਕਿਹਾ-ਦਿੱਲੀ 'ਚ ਰੋਕੋ ਭੰਨ-ਤੋੜ, ਨਹੀਂ ਤਾਂ 70 ਫ਼ੀਸਦੀ ਲੋਕ ਹੋਣਗੇ ਬੇਘਰ
NEXT STORY