ਗੁਰੂਗਰਾਮ — ਪ੍ਰਦੁਮਨ ਮਰਡਰ ਮਾਮਲੇ ਦੇ ਮੁਲਜ਼ਮ ਵਿਦਿਆਰਥੀ ਨੂੰ ਗੁਰੂਗਰਾਮ ਸੈਸ਼ਨ ਕੋਰਟ ਨੇ ਝਟਕਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਮੁਲਜ਼ਮ ਵਿਦਿਆਰਥੀ 'ਤੇ 21 ਹਜ਼ਾਰ ਦਾ ਜੁਰਮਾਨਾਂ ਵੀ ਲਗਾਇਆ ਹੈ ਪਰੰਤੂ ਇਹ ਸਾਫ ਨਹੀਂ ਹੋ ਸਕਿਆ ਕਿ ਅਦਾਲਤ ਨੇ ਇਹ ਜ਼ੁਰਮਾਨਾ ਕਿਸ ਦੋਸ਼ ਲਈ ਲਗਾਇਆ ਹੈ। ਜ਼ੁਰਮਾਨੇ ਦਾ ਕਾਰਨ ਅਦਾਲਤ ਤੋਂ ਆਦੇਸ਼ ਕਾਪੀ ਮਿਲਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਹੁਣ ਸਾਰੇ ਟ੍ਰਾਇਲ ਬੰਦ ਕੋਰਟ 'ਚ ਹੋਣਗੇ। ਪ੍ਰਦੁਮਨ ਦੇ ਪਿਤਾ ਵਰੁਣ ਲਗਾਤਾਰ ਮੁਲਜ਼ਮ ਵਿਦਿਆਰਥੀ ਨੂੰ ਜ਼ਮਾਨਤ ਦੇਣ ਦੇ ਵਿਰੋਧ 'ਚ ਹਨ। ਕੋਰਟ ਦੇ ਇਸ ਫੈਸਲੇ ਕਾਰਨ ਮੁਲਜ਼ਮ ਵਿਦਿਆਰਥੀ ਦੇ ਪਰਿਵਾਰ ਨੂੰ ਵੀ ਝਟਕਾ ਲੱਗਾ ਹੈ। ਬਾਕੀ ਦੀਆਂ ਦੋ ਪਟੀਸ਼ਨਾਂ ਜੋ ਕਿ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੇ ਲਗਾਈਆਂ ਹਨ ਪਹਿਲੀ ਅਰਜ਼ੀ 'ਚ ਸੀ.ਬੀ.ਆਈ. ਨੇ ਮੁਲਜ਼ਮ ਵਿਦਿਆਰਥੀ ਦੀ ਕਸਟਡੀ ਲਈ ਸੀ ਉਸਨੂੰ ਗਲਤ ਦੱਸਿਆ ਹੈ। ਦੂਸਰੀ 'ਚ ਸੀ.ਬੀ.ਆਈ. ਨੇ ਮੁਲਜ਼ਮ ਵਿਦਿਆਰਥੀ ਦੇ ਫਿੰਗਰ ਪ੍ਰਿੰਟ ਲਏ ਹਨ ਉਸਨੂੰ ਵੀ ਗਲਤ ਦੱਸਿਆ ਹੈ। ਇਨ੍ਹਾਂ ਦੋਵਾਂ ਪਟੀਸ਼ਨਾਂ 'ਤੇ 22 ਜਨਵਰੀ ਨੂੰ ਵਿਸਥਾਰ ਨਾਲ ਸੁਣਨ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ।
ਮੁਲਜ਼ਮ ਵਿਦਿਆਰਥੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸੀ.ਬੀ.ਆਈ. ਨੇ 22 ਦਸੰਬਰ ਨੂੰ ਸੈਸ਼ਨ ਕੋਰਟ 'ਚ 4 ਸਫ਼ਿਆ ਦੀ ਰਿਪਲਾਈ ਫਾਈਲ ਕੀਤੀ ਸੀ। ਇਸ ਤੋਂ ਪਹਿਲਾਂ ਵੀ ਦਸੰਬਰ 2017 'ਚ ਮੁਲਜ਼ਮ ਵਿਦਿਆਰਥੀ ਦੀ ਜੁਵੇਨਾਈਲ ਬੋਰਡ 'ਚ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ। ਸੈਸ਼ਨ ਕੋਰਟ 'ਚ ਮੁਲਜ਼ਮ ਵਿਦਿਆਰਥੀ ਨੂੰ 3 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਜਿਥੋਂ ਕੋਰਟ ਨੇ ਮੁਲਜ਼ਮ ਵਿਦਿਆਰਥੀ ਨੂੰ 17 ਜਨਵਰੀ ਤੱਕ ਬਾਲ ਸੁਧਾਰ ਘਰ ਫਰੀਦਾਬਾਦ ਭੇਜ ਦਿੱਤਾ ਹੈ ਜਦਕਿ ਮੁਲਜ਼ਮ ਵਿਦਿਆਰਥੀ ਦੇ ਵਕੀਲ ਨੇ 21 ਦਸੰਬਰ, 2017 ਨੂੰ ਸੈਸ਼ਨ ਕੋਰਟ 'ਚ ਜ਼ਮਾਨਤ ਪਟੀਸ਼ਨ ਲਗਾਈ ਸੀ ਕਿ ਜੁਵੇਨਾਈਲ ਐਕਟ ਦੇ ਤਹਿਤ ਜਾਂਚ ਏਜੰਸੀ ਨੂੰ ਇਕ ਮਹੀਨੇ ਅੰਦਰ ਚਾਰਜਸ਼ੀਟ ਕੋਰਟ 'ਚ ਜਮ੍ਹਾ ਕਰਵਾਉਣੀ ਹੁੰਦੀ ਹੈ। ਸੀ.ਬੀ.ਆਈ. ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਅਧਾਰ 'ਤੇ ਮੁਲਜ਼ਮ ਵਿਦਿਆਰਥੀ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਜ਼ਿਲਾ ਸੈਸ਼ਨ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਮੁਲਜ਼ਮ ਵਿਦਿਆਰਥੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਰਿਆਨ ਸਕੂਲ 'ਚ ਸੱਤ ਸਾਲ ਦੇ ਪ੍ਰਦੁਮਨ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਹਰਿਆਣਾ ਪੁਲਸ ਨੇ ਉਸੇ ਦਿਨ ਸਕੂਲ ਦੀ ਬੱਸ ਦੇ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ 'ਚ ਮਾਮਲਾ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਜਾਂਚ ਨੇ ਪੂਰਾ ਕੇਸ ਹੀ ਪਲਟ ਦਿੱਤਾ ਸੀ। ਸੀ.ਬੀ.ਆਈ. ਨੇ ਜਾਂਚ ਦੌਰਾਨ ਸਕੂਲ ਦੇ ਹੀ 11ਵੀਂ ਜਮਾਤ ਵਿਦਿਆਰਥੀ ਨੂੰ ਹੀ ਦੋਸ਼ੀ ਦੱਸਦੇ ਹੋਏ ਗ੍ਰਿਫਤਾਰ ਕਰ ਲਿਆ ਸੀ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਮੁਲਜ਼ਮ ਵਿਦਿਆਰਥੀ ਨੇ ਸਕੂਲ ਦਾ ਪੀ.ਟੀ.ਐੱਮ. ਅਤੇ ਇਮਤਿਹਾਨ ਰੋਕਣ ਲਈ ਇਸ ਹੱਤਿਆ ਨੂੰ ਅੰਜਾਮ ਦਿੱਤਾ ਸੀ। ਹੁਣ ਇਸ ਮਾਮਲੇ 'ਚ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਖਾਣੇ ਤੋਂ ਬਾਅਦ ਇਸ ਗੰਦੇ ਨਾਲੇ ਦਾ ਪਾਣੀ ਪੀਂਦੇ ਹਨ ਸਕੂਲੀ ਬੱਚੇ
NEXT STORY