ਨਵੀਂ ਦਿੱਲੀ (ਭਾਸ਼ਾ)— ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ਼ਤਿਹਾਰਾਂ 'ਚ ਅਸ਼ਲੀਲਤਾ 'ਤੇ ਰੋਕ ਲਾਉਣ ਲਈ ਹੋਰ ਵਧ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਜਾਵਡੇਕਰ ਨੇ ਇਹ ਪ੍ਰਤੀਕਿਰਿਆ ਉਸ ਸਮੇਂ ਦਿੱਤੀ, ਜਦੋਂ ਸਮਾਜਵਾਦੀ ਪਾਰਟੀ (ਸਪਾ) ਦੇ ਰਾਮਗੋਪਾਲ ਯਾਦਵ ਨੇ ਇਸ਼ਤਿਹਾਰਾਂ 'ਚ ਅਸ਼ਲੀਲਤਾ ਦਾ ਮੁੱਦਾ ਚੁੱਕਿਆ। ਯਾਦਵ ਨੇ ਕਿਹਾ ਕਿ ਮੈਗਜ਼ੀਨ ਸਮੇਤ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ 'ਚ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ 'ਚ ਅਸ਼ਲੀਲਤਾ ਵਧ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਪਰਿਵਾਰਾਂ ਨਾਲ ਬੈਠ ਕੇ ਖ਼ਬਰਾਂ ਦੇਖਣਾ ਵੀ ਮੁਸ਼ਕਲ ਹੋ ਗਿਆ ਹੈ, ਕਿਉਂਕਿ ਵਿਚ-ਵਿਚ ਬਰੇਕ ਦੇ ਸਮੇਂ ਇਸ ਤਰ੍ਹਾਂ ਦੇ ਇਸ਼ਤਿਹਾਰ ਆ ਜਾਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁੜੀਆਂ ਦੀ ਮਾਨਸਿਕਤਾ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਅਤੇ ਔਰਤਾਂ ਖਿਲਾਫ ਵਧ ਰਹੇ ਅਪਰਾਧਾਂ 'ਚ ਵਾਧੇ ਦਾ ਇਕ ਕਾਰਨ ਅਸ਼ਲੀਲਤਾ ਵੀ ਹੈ। ਕੇਂਦਰੀ ਮੰਤਰੀ ਜਾਵਡੇਕਰ ਨੇ ਇਸ਼ਤਿਹਾਰਾਂ 'ਚ ਅਸ਼ਲੀਲਤਾ 'ਤੇ ਰੋਕ ਲਾਉਣ ਲਈ ਹੋਰ ਵਧ ਕਾਰਗਰ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਇਹ ਵੀ ਕਿਹਾ ਕਿ ਇਸ ਸੰਬੰਧ 'ਚ ਮਿਲੀਆਂ ਕਰੀਬ 6,700 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਖਤਮ ਨਹੀਂ ਕਰੇਗੀ ਸਰਕਾਰ: ਗ੍ਰਹਿ ਮੰਤਰਾਲਾ
NEXT STORY