ਨਵੀਂ ਦਿੱਲੀ/ਜਲੰਧਰ- ਸਾਡੇ ਦੇਸ਼ ਵਿਚ ਅੱਜ ਵੀ ਲੋਕ ਧੀਆਂ ਨੂੰ ਬੋਝ ਮੰਨਦੇ ਹਨ ਤੇ ਉਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਬੇਸਹਾਰਾ ਛੱਡ ਕੇ ਚਲੇ ਜਾਂਦੇ ਹਨ। ਅਨਾਥ ਆਸ਼ਰਮ 'ਚ ਅਜਿਹੀਆਂ ਹੀ ਕਈ ਬੱਚੀਆਂ ਹਨ, ਜਿਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨੂੰ ਛੱਡ ਜਾਂਦੇ ਹਨ। ਇਹ ਬੱਚੀਆਂ ਆਪਣੇ ਮਾਂ-ਬਾਪ ਦੇ ਪਿਆਰ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਪਰ ਕਹਿੰਦੇ ਨੇ ਕਿ ਰੱਬ ਦੀ ਨਜ਼ਰ ਸਵਲੀ ਹੁੰਦੀ ਹੈ ਜੋ ਕਿ ਹਰ ਇਕ ਮਨੁੱਖ ਨੂੰ ਦੇਖਦਾ ਹੈ। ਇਨ੍ਹਾਂ ਬੱਚੀਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਾਂ-ਬਾਪ ਦਾ ਪਿਆਰ ਜ਼ਰੂਰ ਮਿਲਦਾ ਹੈ।
ਅਸੀਂ ਗੱਲ ਕਰ ਰਹੇ ਹਾਂ, ਇਕ ਅਜਿਹੀ ਔਰਤ ਦੀ ਜੋ ਕਿ ਖੁਦ ਬੇਸਹਾਰਾ ਹੈ ਅਤੇ ਅੱਜ ਉਹ ਅਨਾਥ ਬੱਚੀਆਂ ਦਾ ਸਹਾਰਾ ਬਣੀ ਹੈ। ਪ੍ਰਕਾਸ਼ ਕੌਰ ਨਾਂ ਦੀ ਇਸ ਔਰਤ ਨੂੰ ਉਸ ਦੇ ਮਾਂ-ਬਾਪ ਬੋਝ ਸਮਝ ਕੇ ਸੜਕ ਕਿਨਾਰੇ ਸੁੱਟ ਗਏ ਸਨ। ਉਸ ਸਮੇਂ ਉਹ ਕੁਝ ਹੀ ਮਹੀਨਿਆਂ ਦੀ ਸੀ। ਪ੍ਰਕਾਸ਼ ਕੌਰ ਨੇ ਆਪਣੇ ਮਨ 'ਚ ਧਾਰ ਲਿਆ ਸੀ ਕਿ ਜੋ ਉਸ ਨਾਲ ਹੋਇਆ, ਉਹ ਕਿਸੇ ਹੋਰ ਧੀ ਨਾਲ ਨਾ ਹੋਵੇ। ਇਸ ਲਈ ਉਹ ਜਲੰਧਰ ਸਥਿਤ 'ਯੂਨੀਕ ਹੋਮ' ਅਨਾਥ ਆਸ਼ਰਮ ਚਲਾ ਰਹੀ ਹੈ, ਜਿਸ ਵਿਚ 50 ਤੋਂ ਵਧ ਬੱਚੀਆਂ ਹਨ। ਸਾਰੀਆਂ ਬੱਚੀਆਂ ਪ੍ਰਕਾਸ਼ ਕੌਰ ਨੂੰ 'ਮਾਂ' ਕਹਿ ਕੇ ਬੁਲਾਉਂਦੀਆਂ ਹਨ। ਸਾਰੀਆਂ ਬੱਚੀਆਂ ਚੰਗੇ ਸਕੂਲਾਂ 'ਚ ਪੜ੍ਹਾਈ ਕਰ ਰਹੀਆਂ ਹਨ। ਪ੍ਰਕਾਸ਼ ਕੌਰ ਦਾ ਕਹਿਣਾ ਹੈ ਕਿ ਜੇਕਰ ਸੱਚੇ ਮਨ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਚੰਗੇ ਲੋਕ ਤੁਹਾਡੇ ਨਾਲ ਜੁੜਦੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੂੰ ਦੁਨੀਆ ਭਰ ਤੋਂ ਦਾਨੀ ਸੱਜਨ ਮਦਦ ਭੇਜਦੇ ਹਨ, ਜਿਸ ਨਾਲ ਮੈਂ ਧੀਆਂ ਦੀ ਹਰ ਸਹੂਲਤ ਨੂੰ ਪੂਰਾ ਕਰਦੀ ਹਾਂ। ਉਨ੍ਹਾਂ ਦੇ ਇਸ ਕੰਮ ਨੂੰ ਦੁਨੀਆ ਭਰ 'ਚ ਸਰਾਹਿਆ ਗਿਆ ਹੈ। ਇਸ ਲਈ ਨਵੀਂ ਦਿੱਲੀ ਵਿਚ ਆਯੋਜਿਤ 6ਵੇਂ ਸਿੱਖ ਐਵਾਰਡਸ ਸਮਾਰੋਹ ਵਿਚ ਪ੍ਰਕਾਸ਼ ਕੌਰ ਨੂੰ ਸਮਾਜ ਸੇਵਾ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ। ਇਹ ਐਵਾਰਡ ਪ੍ਰਕਾਸ਼ ਕੌਰ ਨੂੰ ਸ਼ਨੀਵਾਰ ਨੂੰ ਦਿੱਤਾ ਗਿਆ। ਇਹ ਐਵਾਰਡ ਹਰ ਸਾਲ ਉਨ੍ਹਾਂ ਸਿੱਖ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ, ਜਿਨਾਂ ਦੀ ਦੁਨੀਆ ਭਰ ਵਿਚ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਵਿਚ ਅਹਿਮ ਭੂਮਿਕਾ ਹੋਵੇ। ਇਸ ਸਿੱਖ ਐਵਾਰਡ ਦੀ ਸ਼ੁਰੂਆਤ 5 ਸਾਲ ਪਹਿਲਾਂ ਲੰਡਨ ਵਿਚ ਹੋਈ ਸੀ। ਉਦੋਂ ਇਹ ਐਵਾਰਡ ਉੱਥੋਂ ਦੇ ਸਿੱਖਾਂ ਨੂੰ ਸਨਮਾਨਤ ਕਰਨ ਲਈ ਸ਼ੁਰੂ ਹੋਏ ਸਨ। ਦੇਸ਼ ਵਿਚ ਇਹ ਸਮਾਰੋਹ ਪਹਿਲੀ ਵਾਰ ਹੋਇਆ। ਪ੍ਰਕਾਸ਼ ਕੌਰ ਦੇ ਇਸ ਕੰਮ ਦੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੇ ਪ੍ਰੋਗਰਾਮ 'ਸੱਤਿਅਮੇਵ ਜਯਤੇ' 'ਚ ਤਰੀਫ ਕੀਤੀ ਜਾ ਚੁੱਕੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਜੰਮੂ : ਫੌਜ ਤੇ ਅੱਤਵਾਦੀ ਵਿਚਾਲੇ ਮੁਕਾਬਲੇ ਦੌਰਾਨ 3 ਜਵਾਨ ਸ਼ਹੀਦ, ਇਕ ਅੱਤਵਾਦੀ ਢੇਰ
NEXT STORY