ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੜ੍ਹਾਈ ਦੇ ਨਵੇਂ ਤਰੀਕੇ ਵਿਕਸਿਤ ਕਰਨ ’ਚ ਯੋਗਦਾਨ ਦੇਣ ਲਈ ਦੇਸ਼ ਭਰ ਤੋਂ 44 ਅਧਿਆਪਕਾਂ ਨੂੰ ਐਤਵਾਰ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ ਕੀਤਾ। ਰਾਸ਼ਟਰੀ ਪੱਧਰ ਦਾ ਇਹ ਪੁਰਸਕਾਰ ਦੇਸ਼ ’ਚ ਕੁਝ ਸਰਵਸ਼੍ਰੇਸ਼ਠ ਅਧਿਆਪਕਾਂ ਦੇ ਅਨੋਖੇ ਯੋਗਦਾਨ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਸਨਮਾਨਤ ਕਰਨ ਲਈ ਅਧਿਆਪਕ ਦਿਵਸ ਮੌਕੇ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਵਚਨਬੱਧਤਾ ਨਾਲ ਨਾ ਸਿਰਫ਼ ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਿਆ ਹੈ, ਸਗੋਂ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਖੁਸ਼ਹਾਲ ਬਣਾਇਆ ਹੈ। ਇਸ ਗੱਲ ’ਤੇ ਧਿਆਨ ਦਿਵਾਉਂਦੇ ਹੋਏ ਕਿ ਹਰੇਕ ਬੱਚੇ ’ਚ ਵੱਖ-ਵੱਖ ਸਮਰਥਾਵਾਂ ਅਤੇ ਪ੍ਰਤਿਭਾ ਹੁੰਦੀ ਹੈ, ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਵੱਖ-ਵੱਖ ਜ਼ਰੂਰਤਾਂ ਅਤੇ ਰੁਚੀਆਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਵਿਕਾਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਨਲਾਈਨ ਪੁਰਸਕਾਰ ਦੌਰਾਨ ਕਿਹਾ,‘‘ਅਧਿਆਪਕਾਂ ਨੂੰ ਇਸ ਗੱਲ ’ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿ ਹਰੇਕ ਵਿਦਿਆਰਥੀ ਦੀਆਂ ਵੱਖ-ਵੱਖ ਸਮਰੱਥਾਵਾਂ, ਪ੍ਰਤਿਭਾਵਾਂ, ਮਨੋਵਿਗਿਆਨ, ਸਮਾਜਿਕ ਪਿੱਠਭੂਮੀ ਅਤੇ ਵਾਤਾਵਰਣ ਹੁੰਦਾ ਹੈ। ਇਸ ਲਈ ਹਰੇਕ ਵਿਦਿਆਰਥੀ ਦੀਆਂ ਵਿਸ਼ੇਸ਼ ਜ਼ਰੂਰਤਾਂ, ਦਿਲਚਸਪੀਆਂ ਅਤੇ ਸਮਰਥਾਵਾਂ ਦੇ ਅਨੁਰੂਪ ਹਰੇਕ ਵਿਅਕਤੀ ਦੇ ਵਿਕਾਸ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ।’’
ਰਾਸ਼ਟਰਪਤੀ ਨੇ ਕਿਹਾ,‘‘ਵਿਦਿਆਰਥੀਆਂ ਦੀ ਪ੍ਰਤਿਭਾ ਦੇ ਸੁਮੇਲ ਦੀ ਜ਼ਿੰਮੇਵਾਰੀ ਅਧਿਆਪਕਾਂ ਦੀ ਹੁੰਦੀ ਹੈ। ਇਕ ਚੰਗਾ ਅਧਿਆਪਕ ਵਿਅਕਤੀਤੱਵ-ਨਿਰਮਾਤਾ, ਸਮਾਜ-ਨਿਰਮਾਤਾ ਅਤੇ ਰਾਸ਼ਟਰ ਨਿਰਮਾਤਾ ਹੁੰਦਾ ਹੈ।’’ ਕੋਵਿੰਦ ਨੇ ਆਪਣੇ ਵਿਸ਼ੇਸ਼ ਯੋਗਦਾਨ ਲਈ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ,‘‘ਅਜਿਹੇ ਅਧਿਆਪਕ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਕਿ ਆਉਣ ਵਾਲੀ ਪੀੜ੍ਹੀ ਸਾਡੇ ਯੋਗ ਅਧਿਆਪਕਾਂ ਦੇ ਹੱਥਾਂ ’ਚ ਸੁਰੱਖਿਅਤ ਹਨ। ਅਧਿਆਪਕਾਂ ਦਾ ਹਰ ਕਿਸੇ ਦੇ ਜੀਵਨ ’ਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ, ਲੋਕ ਆਪਣੇ ਅਧਿਆਪਕਾਂ ਨੂੰ ਉਮਰ ਭਰ ਯਾਦ ਕਰਦੇ ਹਨ। ਜੋ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪਿਆਰ ਨਾਲ ਸਿੱਖਿਆ ਦਿੰਦੇ ਹਨ, ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਤੋਂ ਹਮੇਸ਼ਾ ਸਨਮਾਨ ਮਿਲਦਾ ਹੈ।’’ ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ ਪਹਿਲੀ ਵਾਰ 1958 ’ਚ ਸ਼ੁਰੂ ਕੀਤੇ ਗਏ ਸਨ, ਜਿਸ ਦਾ ਮਕਸਦ ਨੌਜਵਾਨਾਂ ਦੀ ਬੁੱਧੀ ਅਤੇ ਭਵਿੱਖ ਨੂੰ ਆਕਾਰ ਦੇਣ ’ਚ ਅਧਿਆਪਕਾਂ ਦੀ ਵਚਨਬੱਧਤਾ ਨੂੰ ਮਾਨਤਾ ਦੇਣਾ ਸੀ।
ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦੀ ਹੁੰਕਾਰ- ‘ਸਿਰਫ਼ ਮਿਸ਼ਨ ਯੂ. ਪੀ. ਨਹੀਂ ਦੇਸ਼ ਬਚਾਉਣਾ ਹੈ’
NEXT STORY