ਮੁੰਬਈ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17,840 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਅਟਲ ਬਿਹਾਰੀ ਵਾਜਪਾਈ ਸੇਵਾਰੀ-ਨਹਾਵਾ ਸ਼ੇਵਾ ਅਟਲ ਸੇਤੂ ਦਾ ਸ਼ੁੱਕਰਵਾਰ ਨੂੰ ਉਦਘਾਟਨ ਕੀਤਾ। ਭਾਰਤ ਦਾ ਇਹ ਸਭ ਤੋਂ ਲੰਬਾ ਪੁਲ ਜੋ ਕਿ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ, ਦੱਖਣ ਮੁੰਬਈ ਨੂੰ ਨਵੀਂ ਮੁੰਬਈ 'ਚ ਨਹਾਵਾ-ਸ਼ੇਵਾ ਨਾਲ ਜੋੜਦਾ ਹੈ। 6 ਲੇਨ ਦਾ ਟਰਾਂਸ-ਹਾਰਬਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਮੁੰਬਈ ਅਤੇ ਪੁਣੇ ਵਿਚਾਲੇ ਯਾਤਰਾ ਦੇ ਸਮੇਂ ਨੂੰ ਘੱਟ ਕਰੇਗਾ।
ਇਸ ਨਾਲ ਮੁੰਬਈ ਬੰਦਰਗਾਹ ਅਤੇ ਜਵਾਹਰਲਾਲ ਨਹਿਰੂ ਬੰਦਰਗਾਹ ਵਿਚਾਲੇ ਕਨੈਕਟੀਵਿਟੀ 'ਚ ਵੀ ਸੁਧਾਰ ਹੋਵੇਗਾ। ਪੁਲ ਦਾ ਨੀਂਹ ਪੱਥਰ ਦਸੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਪੂਰਬੀ ਮੁੰਬਈ 'ਚ ਈਸਟਰਨ ਫ੍ਰੀਵੇਅ ਨੂੰ ਦੱਖਣ ਮੁੰਬਈ 'ਚ ਮਰੀਨ ਡਰਾਈਵ ਨਾਲ ਜੋੜਨ ਵਾਲੀ ਭੂਮੀਗਤ ਸੜਕ ਸੁਰੰਗ ਦਾ ਵੀ ਨੀਂਹ ਪੱਥਰ ਰੱਖਿਆ। 9.2 ਕਿਲੋਮੀਟਰ ਲੰਬੀ ਸੁਰੰਗ 8700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ।
Flights delayed or cancelled? ਜਾਣੋ ਕਿਵੇਂ ਕਰਨਾ ਹੈ ਟਿਕਟ ਦਾ ਦਾਅਵਾ, ਪੜ੍ਹੋ ਦਿਸ਼ਾ-ਨਿਰਦੇਸ਼
NEXT STORY