ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ 'ਚ ਉਨ੍ਹਾਂ ਦੇ ਘਰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਖਤਮ ਹੋ ਚੁਕੀ ਹੈ। ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਬੈਠਕ 'ਚ ਕਸ਼ਮੀਰ 'ਤੇ ਕੁਝ ਇਤਿਹਾਸਕ ਫੈਸਲਾ ਲਿਆ ਗਿਆ ਹੈ। ਦੇਸ਼ 'ਚ ਕਿਤੇ ਵੀ ਸ਼ਾਂਤੀ-ਵਿਵਸਥਾ ਨਾ ਵਿਗੜੇ, ਇਸ ਲਈ ਰਾਜਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਜਾ ਚੁਕੀ ਹੈ। ਇਸ ਐਡਵਾਇਜ਼ਰੀ ਕਾਰਨ ਕਸ਼ਮੀਰ 'ਤੇ ਵੱਡਾ ਫੈਸਲਾ ਹੋਣ ਦੀ ਸੰਭਾਵਨਾ ਹੋਰ ਵਧ ਗਈ ਹੈ।
ਹਾਲਾਂਕਿ ਹੁਣ ਨਜ਼ਰਾਂ ਸੰਸਦ 'ਤੇ ਟਿਕੀਆਂ ਹਨ, ਜਿੱਥੇ ਕਾਰਵਾਈ ਸ਼ੁਰੂ ਹੁੰਦੇ ਹੀ ਸਰਕਾ ਕਸ਼ਮੀਰ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ ਨੂੰ 11 ਵਜੇ ਅਤੇ ਲੋਕ ਸਭਾ ਨੂੰ 12 ਵਜੇ ਕਸ਼ਮੀਰ ਲਈ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦੇਣਗੇ। ਪੂਰੀ ਖਦਸ਼ਾ ਹੈ ਕਿ ਸਰਕਾਰ ਦੇ ਐਲਾਨ 'ਤੇ ਸੰਸਦ 'ਚ ਜ਼ੋਰਦਾਰ ਹੰਗਾਮਾ ਹੋਵੇਗਾ, ਕਿਉਂਕਿ ਕਾਂਗਰਸ ਸਮੇਤ ਕਈ ਮੁੱਖ ਵਿਰੋਧੀ ਦਲ ਕਸ਼ਮੀਰ ਦੇ ਤਾਜ਼ਾ ਹਾਲਾਤ 'ਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਨਾਲ ਹੀ ਕਾਂਗਰਸ, ਪੀ.ਡੀ.ਪੀ. ਅਤੇ ਐੱਮ.ਆਈ.ਐੱਮ. ਵਰਗੀਆਂ ਸਿਆਸੀ ਪਾਰਟੀਆਂ ਨੇ ਵੱਖ-ਵੱਖ ਸਦਨਾਂ 'ਚ ਸਥਗਨ ਪ੍ਰਸਤਾਵ ਦਿੱਤਾ ਹੈ। ਇਨ੍ਹਾਂ ਪਾਰਟੀਆਂ ਨੇ ਕਸ਼ਮੀਰ ਦੇ ਹਾਲਾਤ 'ਤੇ ਚਰਚਾ ਦੀ ਮੰਗ ਰੱਖੀ ਹੈ।
ਇਸ ਤੋਂ ਪਹਿਲਾਂ ਸੁਰੱਖਿਆ 'ਤੇ ਕੇਂਦਰੀ ਮੰਤਰੀ ਮੰਡਲ ਦੀ ਕਮੇਟੀ (ਸੀ.ਸੀ.ਐੱਸ.) ਦੀ ਮੀਟਿੰਗ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਸਮੇਤ ਕਈ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ। ਉਸ 'ਚ ਕਸ਼ਮੀਰ ਸਮੇਤ ਦੇਸ਼ ਭਰ 'ਚ ਸੁਰੱਖਿਆ ਹਾਲਾਤ 'ਤੇ ਚਰਚਾ ਹੋਈ। ਸ਼ਾਇਦ ਇਸੇ ਉੱਚ ਪੱਧਰੀ ਮੀਟਿੰਗ 'ਚ ਰਾਜਾਂ ਨੂੰ ਅਲਰਟ 'ਤੇ ਰੱਖਣ ਦਾ ਫੈਸਲਾ ਕੀਤਾ ਗਿਆ। ਰਾਜ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਪੁਲਸ ਫੋਰਸ ਨੂੰ ਅਲਰਟ ਰੱਖੇ ਤਾਂ ਕਿ ਕਿਤੇ ਕਿਸੇ ਵੀ ਇਲਾਕੇ 'ਚ ਕਿਸੇ ਤਰ੍ਹਾਂ ਦਾ ਦੰਗਾ ਹੋਣ ਦੀ ਗੂੰਜਾਇਸ਼ ਨਾ ਰਹੇ।
ਜੰਮੂ-ਕਸ਼ਮੀਰ 'ਚ ਸਕੂਲ ਕਾਲਜ ਬੰਦ, ਬਾਰਡਰ ਤੋਂ ਆਉਣ ਵਾਲੇ ਰਸਤੇ ਸੀਲ
NEXT STORY