ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੌਰਾਨ ਲੋਕਤੰਤਰ ਅਤੇ ਹਰ ਵਿਅਕਤੀ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ। 25 ਜੂਨ 1975 ਨੂੰ ਦੇਸ਼ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਐਮਰਜੈਂਸੀ ਦੇ ਦੌਰ ਨੂੰ ਦਿਖਾਉਣ ਵਾਲੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਤਾਨਾਸ਼ਾਹੀ ਮਾਨਸਿਕਤਾ ਵਿਰੁੱਧ ਆਵਾਜ਼ ਚੁੱਕਣ ਵਾਲੇ ਸਾਰੇ ਨਾਇਕਾਂ ਨੂੰ ਭਾਰਤ ਅੱਜ ਵੀ ਯਾਦ ਕਰਦਾ ਹੈ। ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਭਾਰਤ ਉਨ੍ਹਾਂ ਸਾਰੇ ਮਹਾਨ ਲੋਕਾਂ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ ਐਮਰਜੈਂਸੀ ਵਿਰੁੱਧ ਬਿਨਾਂ ਡਰੇ ਸੰਘਰਸ਼ ਕੀਤਾ। ਭਾਰਤ ਦੇ ਲੋਕਤੰਤਰੀ ਮੁੱਲਾਂ ਨੇ ਤਾਨਾਸ਼ਾਹੀ ਮਾਨਸਿਕਤਾ ਦਾ ਸਫ਼ਲਤਾ ਨਾਲ ਸਾਹਮਣਾ ਕੀਤਾ।'' ਜ਼ਿਕਰਯੋਗ ਹੈ ਕਿ ਐਮਰਜੈਂਸੀ ਦੌਰਾਨ ਵਿਰੋਧੀ ਦੇ ਕਈ ਦਿੱਗਜ ਨੇਤਾਵਾਂ ਜੈਪ੍ਰਕਾਸ਼ ਨਾਰਾਇਣ ਲਾਲਕ੍ਰਿਸ਼ਨ ਅਡਵਾਨੀ, ਜਾਰਜ ਫਰਨਾਂਡੀਜ਼, ਸ਼ਰਦ ਯਾਦਵ ਸਮੇਤ ਕਈ ਦਿੱਗਜ ਨੇਤਾਵਾਂ ਨੂੰ ਜੇਲ ਵੀ ਜਾਣਾ ਪਿਆ ਸੀ।
ਸ਼ਾਹ ਨੇ ਵੀ ਕੀਤਾ ਟਵੀਟ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਐਮਰਜੈਂਸੀ 'ਚ ਸੰਘਰਸ਼ ਕਰਨ ਵਾਲਿਆਂ ਨੂੰ ਯਾਦ ਕੀਤਾ। ਸ਼ਾਹ ਨੇ ਟਵੀਟ ਕੀਤਾ,''1975 'ਚ ਅੱਜ ਹੀ ਦੇ ਦਿਨ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਦੇਸ਼ ਦੇ ਲੋਕਤੰਤਰ ਦਾ ਕਤਲ ਕੀਤਾ ਗਿਆ। ਦੇਸ਼ ਵਾਸੀਆਂ ਤੋਂ ਉਨ੍ਹਾਂ ਦੇ ਮੂਲਭੂਤ ਅਧਿਕਾਰ ਖੋਹ ਲਏ ਗਏ, ਅਖਬਾਰਾਂ 'ਤੇ ਤਾਲੇ ਲੱਗਾ ਦਿੱਤੇ ਗਏ। ਲੱਖਾਂ ਰਾਸ਼ਟਰ ਭਗਤਾਂ ਨੇ ਲੋਕਤੰਤਰ ਨੂੰ ਮੁੜ ਸਥਾਪਤ ਕਰਨ ਲਈ ਕਈ ਤਸੀਹ ਸਹਿਣ ਕੀਤੇ। ਮੈਂ ਉਨ੍ਹਾਂ ਸਾਰੇ ਸੈਨਾਨੀਆਂ ਨੂੰ ਨਮਨ ਕਰਦਾ ਹਾਂ।''
ਇੰਦਰਾ ਗਾਂਧੀ ਦੀ ਹੋਈ ਸੀ ਆਲੋਚਨਾ
1977 'ਚ ਐਮਰਜੈਂਸੀ ਹਟਾਉਣ ਤੋਂ ਬਾਅਦ ਹੋਈਆਂ ਚੋਣਾਂ 'ਚ ਇੰਦਰਾ ਗਾਂਧੀ ਦੀ ਜ਼ਬਰਦਸਤ ਹਾਰ ਹੋਈ ਸੀ। ਦੇਸ਼ 'ਚ ਪਹਿਲੀ ਵਾਰ ਜਨਤਾ ਪਾਰਟੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋਇਆ ਸੀ। ਐਮਰਜੈਂਸੀ ਲਗਾਉਣ ਲਈ ਦੇਸ਼ 'ਚ ਇੰਦਰਾ ਦੀ ਕਾਫੀ ਆਲੋਚਨਾ ਹੋਈ ਸੀ। ਭਾਜਪਾ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਐਮਰਜੈਂਸੀ ਦੇ ਵਿਰੋਧ 'ਚ ਲਿਖੀ ਅਟਲ ਬਿਹਾਰੀ ਵਾਜਪਾਈ ਦੀ ਕਵਿਤਾ ਸ਼ੇਅਰ ਕੀਤੀ ਗਈ।
AMBULANCE ਨੂੰ ਰਸਤਾ ਨਾ ਦੇਣਾ ਪਵੇਗਾ ਮਹਿੰਗਾ, ਲੱਗੇਗਾ ਭਾਰੀ ਜੁਰਮਾਨਾ
NEXT STORY