ਨਵੀਂ ਦਿੱਲੀ— ਲੋਕ ਸਭਾ ਚੋਣ 2019 'ਚ ਫਤਿਹ ਪਾਉਣ ਲਈ ਸਾਰੇ ਸਿਆਸੀ ਦਲਾਂ ਦੇ ਸਟਾਰ ਪ੍ਰਚਾਰਕ ਮੈਦਾਨ 'ਚ ਉਤਰ ਗਏ ਹਨ। ਪ੍ਰਯਾਗਰਾਜ ਤੇ ਵਾਰਾਣਸੀ ਦਾ ਦੌਰਾ ਕਰਨ ਤੋਂ ਬਾਅਦ ਹੁਣ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੌਰੇ 'ਤੇ ਹਨ। ਪ੍ਰਿਅੰਕਾ ਅੱਜ ਆਪਣੇ ਭਰਾ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਪਹੁੰਚੀ। ਇਥੇ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਉਹ ਚੋਣ ਜ਼ਰੂਰ ਲੜਣਗੀ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਹਾਲੇ ਤਕ ਇਸ ਮਾਮਲੇ 'ਤੇ ਕੁਝ ਤੈਅ ਨਹੀਂ ਕੀਤਾ ਹੈ ਪਰ ਪਾਰਟੀ ਕਹੇਗੀ ਤਾਂ ਉਹ ਜ਼ਰੂਰ ਚੋਣ ਲੜੇਗੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਲੋਕ ਸਭਾ ਚੋਣ ਦੇਸ਼ ਨੂੰ ਬਚਾਉਣ ਦਾ ਚੋਣ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਕਰਾਰਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਜੋ ਲੋਕ ਬਲਫ ਕਰਦੇ ਹਨ ਉਹ ਲੋਕ ਦੋਸ਼ ਲਗਾਉਂਦੇ ਹਨ।
ਆਪ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
NEXT STORY