ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਹੁਣ ਘੱਟ ਹੋ ਰਿਹਾ ਹੈ। ਇਸ ਲਹਿਰ 'ਚ ਭਾਰੀ ਗਿਣਤੀ 'ਚ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾਵਰ ਹੈ। ਹੁਣ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ 'ਤੇ ਕੋਰੋਨਾ ਸੰਕਰਮਣ ਦੇ ਅੰਕੜਿਆਂ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਕੜਿਆਂ ਨੂੰ ਆਪਣੀ ਅਕਸ ਬਚਾਉਣ ਦੇ ਮਾਧਿਅਮ ਦੀ ਤਰ੍ਹਾਂ ਕਿਉਂ ਪੇਸ਼ ਕਰ ਰਹੀ ਹੈ? ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਕੇਂਦਰ ਸਰਕਾਰ ਅੰਕੜਿਆਂ ਨੂੰ ਆਪਣੀ ਅਕਸ ਬਚਾਉਣ ਦੇ ਮਾਧਿਅਮ ਦੀ ਤਰ੍ਹਾਂ ਕਿਉਂ ਪੇਸ਼ ਕਰਦੀ ਹੈ? ਸਹੀ ਅੰਕੜੇ, ਜ਼ਿਆਦਾਤਰ ਭਾਰਤੀਆਂ ਨੂੰ ਇਸ ਵਾਇਰਸ ਦੇ ਪ੍ਰਭਾਵ ਤੋਂ ਬਚਾ ਸਕਦੇ ਹਨ। ਆਖ਼ਰ ਕਿਉਂ ਸਰਕਾਰ ਨੇ ਅੰਕੜਿਆਂ ਨੂੰ ਪ੍ਰੋਪੇਗੇਂਡਾ ਦਾ ਮਾਧਿਅਮ ਬਣਾਇਆ ਨਾ ਕਿ ਪ੍ਰੋਟੇਕਸ਼ਨ ਦਾ।''
ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਘੱਟ ਹੋਣ ਲੱਗਾ ਹੈ ਅਤੇ ਰੋਜ਼ ਮਾਮਲਿਆਂ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,00,636 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 2427 ਲੋਕਾਂ ਦੀ ਮੌਤ ਵੀ ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 24 ਘੰਟਿਆਂ 'ਚ 1,74,399 ਲੋਕ ਠੀਕ ਹੋਏ ਹਨ। ਇਸੇ ਨਾਲ ਦੇਸ਼ 'ਚ ਹੁਣ ਤੱਕ ਕੁੱਲ 2,89,09,975 ਮਾਮਲੇ ਹਨ। ਉੱਥੇ ਹੀ ਇਸ ਵਾਇਰਸ ਕਾਰਨ 3,49,186 ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ।
ਸਟੱਡੀ ਦਾ ਦਾਅਵਾ: ਕੋਵੈਕਸੀਨ ਦੀ ਤੁਲਨਾ ’ਚ ਕੋਵੀਸ਼ੀਲਡ ਵਧੇਰੇ ਅਸਰਦਾਰ, ਬਣਾਈ ਜ਼ਿਆਦਾ ਐਂਟੀਬੌਡੀ
NEXT STORY