ਗੋਰਖਪੁਰ— ਦੇਵਰੀਆ ਦੀ ਰਹਿਣ ਵਾਲੀ ਪ੍ਰਿਯੰਕਾ ਸਿੰਘ ਨੇ ਪ੍ਰਿੰਸੇਜ ਕੈਂਪਸ 'ਚ ਸਫਲਤਾ ਹਾਸਲ ਕੀਤੀ ਹੈ। ਉਹ 9 ਅਪ੍ਰੈਲ ਨੂੰ ਯਸ਼ਰਾਜ ਫਿਲਮ ਸਟੂਡੀਓ ਮੁੰਬਈ 'ਚ ਹੋਣ ਵਾਲੇ 'ਮਿਸ ਇੰਡੀਆ ਮੁਕਾਬਲੇ' ਦੇ ਗ੍ਰੈਂਡ ਫਿਨਾਲੇ 'ਚ ਰਾਜਸਥਾਨ ਦੀ ਨੁਮਾਇੰਦਗੀ ਕਰੇਗੀ। ਉਹ ਮੂਲ ਤੌਰ 'ਤੇ ਭਲੁਵਨੀ ਬਲਾਕ ਕੇ ਕਰਮਟਾਰ ਗੰਗਾ ਪਿੰਡ ਦੀ ਰਹਿਣ ਵਾਲੀ ਹੈ। ਪ੍ਰਿਯੰਕਾ ਦਾ ਜਨਮ 23 ਅਪ੍ਰੈਲ 1996 ਨੂੰ ਦੇਵਰੀਆ 'ਚ ਹੋਇਆ। ਪ੍ਰਿਯੰਕਾ ਸਿੰਘ ਦੇ ਪਿਤਾ ਸਤਯੇਂਦਰ ਸਿੰਘ ਦੁਬਈ ਦੀ ਇਕ ਟਰਾਂਸਪੋਰਟ ਕੰਪਨੀ 'ਚ ਕੰਮ ਕਰਦੇ ਹਨ। ਉਸ ਦੀ ਮਾਂ ਪੂਨਮ ਸਿੰਘ ਪਿੰਡ 'ਚ ਹੀ ਬੇਟੇ ਅੰਸ਼ੁਮਨ ਨਾਲ ਰਹਿੰਦੀ ਹੈ। ਪਹਿਲੀ ਕਲਾਸ ਤੱਕ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ 'ਚ ਹੀ ਕੀਤੀ। 5 ਤੱਕ ਦੀ ਪੜ੍ਹਾਈ ਉਸ ਨੇ ਮੁੰਬਈ 'ਚ ਕੀਤੀ ਅਤੇ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਜੈਪੁਰ ਤੋਂ ਕੀਤੀ। ਉਸ ਨੇ ਦਵੇਰੀਆ ਸੈਕੰਡਰੀ ਸਕੂਲ ਤੋਂ 12ਵੀਂ ਕਲਾਸ ਅਤੇ ਪੋਦਾਰ ਕਾਲਜ ਜੈਪੁਰ ਤੋਂ ਇਟਰੇਚਰ ਨਾਲ ਗਰੈਜੂਏਸ਼ਨ ਕੀਤੀ ਹੈ। ਉਹ ਆਪਣੀ ਵੱਡੀ ਭੈਣ ਤਨੂੰਸ਼੍ਰੀ ਨਾਲ ਜੈਪੁਰ ਨੈਸ਼ਨਲ ਯੂਨੀਵਰਸਿਟੀ ਤੋਂ ਐੱਮ. ਬੀ. ਏ. ਕਰ ਰਹੀ ਹੈ।
ਪ੍ਰਿਯੰਕਾ ਨੇ ਦੱਸਿਆ ਕਿ ਮੈਂਟਰ ਅਭਿਮਨਿਊ ਸਿੰਘ ਤੋਮਰ ਦੀ ਸਲਾਹ 'ਤੇ ਉਨ੍ਹਾਂ ਨੇ ਕੈਂਪਸ ਪ੍ਰਿੰਸੇਜ ਲਈ ਆਡੀਸ਼ਨ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਪ੍ਰੀ ਪੀਜੈਂਟ ਮੁਕਾਬਲੇ 'ਚ ਇੰਡੀਆ ਪੱਧਰ 'ਤੇ ਆਪਣੀ ਪਛਾਣ ਬਣਾਈ। ਇਸ ਤੋਂ ਪਹਿਲਾਂ ਸਾਲ 2014 'ਚ 'ਮਿਸ ਦੀਵਾ' ਲਈ ਆਡੀਸ਼ਨ ਦੇਣਾ ਚਾਹੁੰਦੀ ਸੀ ਪਰ ਇਕ ਦਿਨ ਪਹਿਲਾਂ ਉਸ ਦੀ ਸਕੂਟਰੀ ਜੈਪੁਰ 'ਚ ਇਕ ਕਾਰ ਨਾਲ ਟਕਰਾ ਗਈ ਅਤੇ ਚਿਹਰੇ 'ਤੇ ਕਾਫੀ ਸੱਟਾਂ ਆਈਆਂ। ਉਹ ਤਿੰਨ ਮਹੀਨਿਆਂ ਤੱਕ ਬੈੱਡ ਰੈਸਟ 'ਤੇ ਰਹੀ।
'ਪਨਾਮਾ ਕਾਂਡ' ਦੀ ਜਾਂਚ ਕਰੇਗਾ ਖੁਦ ਪਨਾਮਾ, ਕਈ ਹਸਤੀਆਂ ਦੀ ਖੁਲ੍ਹੇਗੀ ਪੋਲ
NEXT STORY