ਨਵੀਂ ਦਿੱਲੀ (ਏਜੰਸੀ)- ਕੋਰੋਨਾ ਵਾਇਰਸ ਦੀ ਮਾਰ ਪੂਰੇ ਵਿਸ਼ਵ 'ਤੇ ਪਈ ਹੈ ਅਤੇ ਪੂਰਾ ਵਿਸ਼ਵ ਇਸ ਵਿਰੁੱਧ ਜੰਗ ਲੜਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਿਹਾ ਹੈ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੁਝ ਮੁਲਕਾਂ ਵਲੋਂ ਤਾਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਕਾਰਨ ਇਸ ਵਾਇਰਸ 'ਤੇ ਨੱਥ ਪਾ ਲਈ ਗਈ। ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਵਿਅਕਤੀ ਔਸਤਨ 2.14 ਲੋਕਾਂ ਵਿਚ ਇਨਫੈਕਸ਼ਨ ਫੈਲਾਅ ਰਿਹਾ ਸੀ, ਉਥੇ ਹੀ ਈਰਾਨ ਵਿਚ ਇਹ ਔਸਤ 2.73 ਅਤੇ ਇਟਲੀ ਵਿਚ 2.34 ਹਨ। ਭਾਰਤ ਵਿਚ ਮੌਜੂਦਾ ਔਸਤ ਬਰਕਰਾਰ ਰਿਹਾ, ਤਾਂ ਅਗਲੇ 5 ਦਿਨ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 200 ਹੋ ਜਾਵੇਗੀ।
ਇਕ ਅਖਬਾਰ ਵਿਚ ਛਪੀ ਖਬਰ ਵਿਚ ਚੇਨਈ ਦੇ ਇੰਸਟੀਚਿਊਟ ਆਫਮੈਥਮੈਟੀਕਲ ਸਾਇੰਸ ਦੀ ਸਟੱਡੀ ਦੇ ਮੁਤਾਬਕ, ਭਾਰਤ ਵਿਚ ਇਕ ਕੋਰੋਨਾ ਪਾਜ਼ੀਟਿਵ ਔਸਤਨ 1.7 ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ। ਹਾਲਾਂਕਿ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ, ਜੋ ਇਸ ਤੋਂ ਪੈਦਾ ਹੋਣ ਵਾਲੀ ਗੰਭੀਰ ਸਥਿਤੀ ਦੇ ਲਿਹਾਜ਼ ਨਾਲ ਬਹੁਤ ਚੰਗਾ ਹੈ। ਵਿਗਿਆਨਕ ਇਨਫੈਕਸ਼ਨਾਂ ਦੇ ਔਸਤ ਨੂੰ ਆਰ-ਨੌਟ ਕਰ ਰਹੇ ਹਨ। ਪੂਰੀ ਦੁਨੀਆ ਦੇ ਵਿਗਿਆਨਕ ਕੋਰੋਨਾ ਦੇ ਪ੍ਰਸਾਰ ਦੀ ਰਫਤਾਰ ਦਾ ਵਿਸ਼ਲੇਸ਼ਣ ਕਰਨ ਲਈ ਮੈਥੇਮੈਟਿਕਸ ਮੈਟ੍ਰਿਕਸ ਦਾ ਇਸਤੇਮਾਲ ਕਰ ਰਹੇ ਹਨ।
ਇਸ ਤੋਂ ਸੰਭਾਵਿਤ ਇਨਫੈਕਸ਼ਨ ਦਾ ਅੰਦਾਜ਼ਾ ਲਗਾਉਣ ਵਿਚ ਮਦਦ ਮਿਲ ਰਹੀ ਹੈ। ਨਾਲ ਹੀ ਮਹਾਮਾਰੀ ਦੀ ਰੋਕਥਾਮ ਲਈ ਯੋਜਨਾ ਬਣਾਉਣ ਵਿਚ ਆਸਾਨੀ ਹੋ ਰਹੀ ਹੈ। ਮਾਹਰਾਂ ਮੁਤਾਬਕ ਆਰ-ਨਾਟ ਦੀ ਦਰ 1 ਤੋਂ ਘੱਟ ਹੋਣ ਦਾ ਮਤਲਬ ਹੈ ਕਿ ਦੇਸ਼ ਵਿਚ ਬੀਮਾਰੀ ਅਜੇ ਮਹਾਮਾਰੀ ਨਹੀਂ ਹੈ। ਇਕ ਤੋਂ ਵਧੇਰੇ ਹੋਣ ਦਾ ਮਤਲਬ ਹੈ ਕਿ ਮਰੀਜ਼ ਤੇਜ਼ੀ ਨਾਲ ਵਧਣਗੇ। ਇਸ ਔਸਤ ਦਾ ਇਸਤੇਮਾਲ ਅਜਿਹੀ ਨਵੀਂ ਬੀਮਾਰੀ ਦੇ ਲਈ ਹੁੰਦਾ ਹੈ, ਜਿਸ ਦੇ ਬਾਕੀ ਲੋਕਾਂ ਵਿਚ ਫੈਲਣ ਦਾ ਬਰਾਬਰ ਖਤਰਾ ਹੋਵੇ।
ਸਿਹਤ ਵਿਭਾਗ ਦੀ ਸਖਤੀ : ਕੋਰੋਨਾ ਨੂੰ ਲੈ ਕੇ ਅਫਵਾਹ ਫੈਲਾਉਣ 'ਤੇ ਹੋਵੇਗਾ ਭਾਰੀ ਜ਼ੁਰਮਾਨਾ
NEXT STORY