ਬਾੜਮੇਰ— ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਫੈਲੇ ਤਣਾਅ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਵੀ ਨਜ਼ਰ ਆ ਰਿਹਾ ਹੈ। ਇਸ ਤਣਾਅ ਕਾਰਨ ਬਾੜਮੇਰ ਦੇ ਇਕ ਨੌਜਵਾਨ ਦਾ ਵਿਆਹ ਰੁਕ ਗਿਆ, ਕਿਉਂਕਿ ਲਾੜੀ ਪਾਕਿਸਤਾਨੀ ਸੀ। ਹਾਲਾਂਕਿ ਇਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਉਹ ਬਾਰਾਤ ਲੈ ਕੇ ਪਾਕਿਸਤਾਨ ਨਿਕਲ ਪਏ ਹਨ। ਐੱਮ. ਸਿੰਘ ਨਾਂ ਦੇ ਨੌਜਵਾਨ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਕਿਹਾ,''ਮੇਰਾ ਵਿਆਹ 8 ਮਾਰਚ ਨੂੰ ਹੋਣਾ ਸੀ, ਪੁਲਵਾਮਾ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਕਾਰਨ ਵਿਆਹ ਟਾਲ ਦਿੱਤਾ ਗਿਆ। ਹੁਣ ਸ਼ਾਂਤੀ ਹੈ ਤਾਂ ਮੈਂ ਉੱਥੇ ਜਾ ਰਿਹਾ ਹਾਂ, ਮੈਂ ਖੁਸ਼ ਹਾਂ।'' ਸਿੰਘ ਦਾ ਵਿਆਹ ਪਾਕਿਸਤਾਨ ਦੇ ਉਮਰਕੋਟ ਦੀ ਇਕ ਲੜਕੀ ਨਾਲ ਹੋਣ ਵਾਲਾ ਹੈ। ਵਿਆਹ ਲਈ ਟਰੇਨ 'ਤੇ ਰਵਾਨਾ ਹੋਣ ਤੋਂ ਪਹਿਲਾਂ ਉਹ ਬੇਹੱਦ ਉਤਸ਼ਾਹਤ ਅਤੇ ਖੁਸ਼ ਨਜ਼ਰ ਆ ਰਹੇ ਸਨ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ ਮਕਬੂਜਾ ਕਸ਼ਮੀਰ ਅਤੇ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪਸ 'ਤੇ ਹਵਾਈ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਦੋਹਾਂ ਦੇਸ਼ਾਂ ਦੇ ਸੰਬੰਧ ਇਕ ਵਾਰ ਫਿਰ ਤਣਾਅਪੂਰਨ ਹੋ ਗਏ ਹਨ।
ਸ਼ੋਪੀਆਂ 'ਚ ਸੁਰੱਖਿਆ ਫੋਰਸਾਂ ਨੇ 2 ਅੱਤਵਾਦੀ ਕੀਤੇ ਢੇਰ, ਸਰਚ ਆਪਰੇਸ਼ਨ ਜਾਰੀ
NEXT STORY