ਬਿਹਾਰ ਪ੍ਰਸ਼ਾਸਨਿਕ ਸੇਵਾ ਕਮਿਸ਼ਨ ਭਾਵ ਬੀ. ਪੀ. ਐੱਸ. ਸੀ. ਦੀ 70ਵੀਂ ਸਾਂਝੀ ਮੁੱਢਲੀ ਪ੍ਰੀਖਿਆ ਸ਼ਨੀਵਾਰ, 4 ਦਸੰਬਰ ਨੂੰ ਦੁਬਾਰਾ ਕਰਵਾਈ ਗਈ। ਪਹਿਲਾਂ ਇਹ ਪ੍ਰੀਖਿਆ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਵੱਲੋਂ 13 ਦਸੰਬਰ ਨੂੰ ਲਈ ਗਈ ਸੀ। ਉਸ ਸਮੇਂ, ਪਟਨਾ ਦੇ ਬਾਪੂ ਪ੍ਰੀਖਿਆ ਕੇਂਦਰ ਵਿਚ ਇਸ ਪ੍ਰੀਖਿਆ ਦੌਰਾਨ ਹੰਗਾਮਾ ਹੋਇਆ ਸੀ। ਇਸ ਪ੍ਰੀਖਿਆ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋਏ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਸੀ ਕਿ ਇਸ ਪ੍ਰੀਖਿਆ ਵਿਚ ਬੇਨਿਯਮੀਆਂ ਹੋਈਆਂ ਹਨ।ਬੀ. ਪੀ. ਐੱਸ. ਸੀ. ਨੇ ਇਸ ਮੁੱਦੇ ’ਤੇ 16 ਦਸੰਬਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿਚ ਬੀ. ਪੀ. ਐੱਸ. ਸੀ. ਚੇਅਰਮੈਨ ਪਰਮਾਰ ਰਵੀ ਮਨੂਭਾਈ ਨੇ ਕਿਹਾ ਸੀ ਕਿ ਕਮਿਸ਼ਨ ਵੱਲੋਂ ਕੋਈ ਲਾਪਰਵਾਹੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਸੀ ਕਿ ਇਹ ਪ੍ਰੀਖਿਆ ਬਿਹਾਰ ਦੇ 912 ਕੇਂਦਰਾਂ ’ਤੇ ਲਈ ਗਈ ਸੀ ਅਤੇ ਇਨ੍ਹਾਂ ਵਿਚੋਂ ਬਾਪੂ ਪ੍ਰੀਖਿਆ ਕੇਂਦਰ ਵਿਖੇ ਹੋਈ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
ਵਿਦਿਆਰਥੀ ਮੰਗ ਕਰ ਰਹੇ ਸਨ ਕਿ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਦੁਬਾਰਾ ਕਰਵਾਈ ਜਾਵੇ ਪਰ ਸਰਕਾਰ ਅਤੇ ਬਿਹਾਰ ਪ੍ਰਸ਼ਾਸਨਿਕ ਸੇਵਾ ਕਮਿਸ਼ਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸਵੀਕਾਰ ਕੀਤੇ ਬਿਨਾਂ, 4 ਦਸੰਬਰ, ਸ਼ਨੀਵਾਰ ਨੂੰ ਸਿਰਫ਼ ਬਾਪੂ ਪ੍ਰੀਖਿਆ ਕੇਂਦਰ, ਪਟਨਾ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਮੁੜ ਆਯੋਜਨ ਕੀਤਾ। ਇਹ ਪ੍ਰੀਖਿਆ ਪਟਨਾ ਦੇ 22 ਕੇਂਦਰਾਂ ’ਤੇ ਲਈ ਗਈ । ਪਟਨਾ ਵਿਚ ਇਸ ਮੁੱਦੇ ’ਤੇ ਵਿਦਿਆਰਥੀ ਅਜੇ ਵੀ ਅੰਦੋਲਨ ਕਰ ਰਹੇ ਹਨ।
ਇਹ ਵੀ ਪੜ੍ਹੋ- ਲਾਸ ਏਂਜਲਸ 'ਚ ਲੱਗੀ ਭਿਆਨਕ ਅੱਗ ਕਾਰਨ ਡਰੀ ਪ੍ਰੀਤੀ ਜ਼ਿੰਟਾ, ਕਿਹਾ...
ਬੀ. ਪੀ. ਐੱਸ. ਸੀ. ਪ੍ਰੀਖਿਆਵਾਂ ਵਿਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਕਈ ਵਾਰ ਮਿਲੀਆਂ ਹਨ। ਪਿਛਲੇ ਸਾਲ ਅਧਿਆਪਕ ਭਰਤੀ ਪ੍ਰੀਖਿਆ ਪੇਪਰ ਲੀਕ ਹੋਣ ਕਾਰਨ ਰੱਦ ਕਰਨੀ ਪਈ ਸੀ। ਬਿਹਾਰ ਵਿਚ ਪ੍ਰੀਖਿਆਵਾਂ ਵਿਚ ਪੇਪਰ ਲੀਕ ਹੋਣ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਹਨ।ਇਸ ਤੋਂ ਪਹਿਲਾਂ ਅਮੀਨ ਭਰਤੀ, ਕਮਿਊਨਿਟੀ ਹੈਲਥ ਅਫਸਰ, ਸਿਪਾਹੀ ਭਰਤੀ ਵਰਗੀਆਂ ਕਈ ਪ੍ਰੀਖਿਆਵਾਂ ਵਿਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਕੁਝ ਸਾਲਾਂ ਵਿਚ, ਮੁਕਾਬਲੇ ਅਤੇ ਦਾਖਲਾ ਪ੍ਰੀਖਿਆਵਾਂ ਵਿਚ ਧਾਂਦਲੀ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ ਵਿ\\\\ਚ ਕਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਕਿਉਂਕਿ ਉਨ੍ਹਾਂ ਦੇ ਪੇਪਰ ਪਹਿਲਾਂ ਹੀ ਲੀਕ ਹੋ ਚੁੱਕੇ ਸਨ। ਕੁਝ ਸਮਾਂ ਪਹਿਲਾਂ ਨੀਟ (ਐੱਨ. ਈ. ਈ. ਟੀ.) ਪ੍ਰੀਖਿਆ ਵਿਚ ਕਥਿਤ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਸੀ।
ਮੈਡੀਕਲ ਕਾਲਜਾਂ ਵਿਚ ਧਾਂਦਲੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਹੀ ਮਿਲਦੀਆਂ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਹੱਲ ਲਈ ਹੀ ਨੈਸ਼ਨਲ ਟੈਸਟਿੰਗ ਏਜੰਸੀ ਭਾਵ ਐੱਨ. ਟੀ. ਏ. ਰਾਹੀਂ ਦਾਖਲਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਐੱਨ. ਟੀ. ਏ. ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਸੀ, ਨੀਟ ਪ੍ਰੀਖਿਆ ਵਿਚ ਧਾਂਦਲੀ ਤੋਂ ਬਾਅਦ ਯੂ. ਜੀ. ਸੀ. ਨੈੱਟ ਪ੍ਰੀਖਿਆ ਵਿਚ ਧਾਂਦਲੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਇਸ ਦੌਰ ਵਿਚ ਪ੍ਰੀਖਿਆਵਾਂ ਵਿਚ ਧਾਂਦਲੀ ਆਮ ਹੋ ਗਈ ਹੈ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦਾ ਦਿਹਾਂਤ
ਇਕ ਪਾਸੇ, ਭਾਰਤ ਵਿਚ ਨਵੀਆਂ ਯੂਨੀਵਰਸਿਟੀਆਂ ਬਣ ਰਹੀਆਂ ਹਨ ਅਤੇ ਦੂਜੇ ਪਾਸੇ, ਵੱਖ-ਵੱਖ ਪ੍ਰੀਖਿਆਵਾਂ ਦੇ ਪੇਪਰ ਲਗਾਤਾਰ ਲੀਕ ਹੋ ਰਹੇ ਹਨ। ਜੇਕਰ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਪ੍ਰੀਖਿਆ ’ਚ ਪੇਪਰ ਵੀ ਸਹੀ ਢੰਗ ਨਾਲ ਨਹੀਂ ਕਰਵਾ ਸਕਦੀਆਂ ਤਾਂ ਅਜਿਹੇ ਵਿਕਾਸ ਦਾ ਕੀ ਫਾਇਦਾ? ਜਦੋਂ ਪ੍ਰੀਖਿਆਵਾਂ ਵੀ ਸਹੀ ਢੰਗ ਨਾਲ ਨਹੀਂ ਕਰਵਾਈਆਂ ਜਾ ਰਹੀਆਂ ਤਾਂ ਫਿਰ ਸਰਕਾਰ ਵੱਲੋਂ ਲਗਾਤਾਰ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਨੂੰ ਕੀ ਜਾਇਜ਼ ਠਹਿਰਾਇਆ ਜਾ ਸਕਦਾ ਹੈ?ਇਕ ਅੰਦਾਜ਼ੇ ਅਨੁਸਾਰ ਪਿਛਲੇ 7 ਸਾਲਾਂ ਵਿਚ ਪ੍ਰੀਖਿਆ ਵਿਚ ਧਾਂਦਲੀ ਅਤੇ ਪੇਪਰ ਲੀਕ ਹੋਣ ਕਾਰਨ 1.5 ਕਰੋੜ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਵਿਕਾਸ-ਵਿਕਾਸ ਦਾ ਨਾਅਰਾ ਮਾਰਨ ਵਾਲੀਆਂ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਦੌਰ ’ਚ ਜਿਸ ਤਰ੍ਹਾਂ ਅੱਜਕੱਲ੍ਹ ਪ੍ਰੀਖਿਆ ਪੱਤਰ ਲੀਕ ਹੋ ਰਹੇ ਹਨ, ਉਸ ਨੇ ਸਾਡੇ ਦੇਸ਼ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ ਹੈ। ਸਵਾਲ ਇਹ ਹੈ ਕਿ ਵਿਦਿਆਰਥੀਆਂ ਨੂੰ ਨਿਰੰਤਰ ਵਿਕਾਸ ਅਤੇ ਵਧੇ ਹੋਏ ਸਰੋਤਾਂ ਤੋਂ ਕੀ ਲਾਭ ਮਿਲ ਰਹੇ ਹਨ? ਹਾਲਾਂਕਿ, ਬਾਪੂ ਪ੍ਰੀਖਿਆ ਕੇਂਦਰ, ਪਟਨਾ ਦੇ ਵਿਦਿਆਰਥੀਆਂ ਲਈ, ਬੀ. ਪੀ. ਐੱਸ. ਸੀ. ਯੂਨੀਵਰਸਿਟੀ ਦੀ 70ਵੀਂ ਸਾਂਝੀ ਮੁੱਢਲੀ ਪ੍ਰੀਖਿਆ ਸ਼ਨੀਵਾਰ, 4 ਦਸੰਬਰ ਨੂੰ ਦੁਬਾਰਾ ਕਰਵਾਈ ਗਈ ਸੀ ਪਰ ਵਿਦਿਆਰਥੀ ਅਜੇ ਵੀ ਪੂਰੀ ਪ੍ਰੀਖਿਆ ਰੱਦ ਕਰਨ ਅਤੇ ਦੁਬਾਰਾ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।
ਇਹ ਵੀ ਪੜ੍ਹੋ-ਕੰਗਨਾ ਰਣੌਤ ਦੀ ਫ਼ਿਲਮ 'Emergency' ਦੇਖ ਭਾਵੁਕ ਹੋਏ ਨਿਤਿਨ ਗਡਕਰੀ, ਕਿਹਾ...
ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ, ਜੋ ਵਿਦਿਆਰਥੀਆਂ ਦੀ ਮੰਗ ਦੀ ਹਮਾਇਤ ਕਰ ਰਹੇ ਹਨ ਅਤੇ ਇਸ ਮੁੱਦੇ ’ਤੇ ਭੁੱਖ ਹੜਤਾਲ ’ਤੇ ਹਨ, ਨੇ ਕਿਹਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਉਦੋਂ ਤੱਕ ਨਹੀਂ ਤੋੜਨਗੇ ਜਦੋਂ ਤੱਕ ਮੁੱਖ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਨਹੀਂ ਕਰਦੇ। ਪ੍ਰਸ਼ਾਂਤ ਕਿਸ਼ੋਰ ਇਸ ਮੁੱਦੇ ਨੂੰ ਲੈ ਕੇ ਵੀਰਵਾਰ ਤੋਂ ਭੁੱਖ ਹੜਤਾਲ ’ਤੇ ਹਨ। ਪ੍ਰਸ਼ਾਂਤ ਕਿਸ਼ੋਰ ਕਹਿੰਦੇ ਹਨ ਕਿ ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਜਨਤਾ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ।ਜਨਤਾ ਨੂੰ ਧਰਮ ਅਤੇ ਜਾਤ ਦੀਆਂ ਹੱਦਾਂ ਤੋਂ ਬਾਹਰ ਆ ਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣਾ ਪਵੇਗਾ। ਇਹ ਮੰਦਭਾਗਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਇਸ ਮੁੱਦੇ ’ਤੇ ਚੁੱਪ ਹਨ। ਸਾਡੇ ਸਿਆਸਤਦਾਨ ਆਪਣੇ ਸਵਾਰਥ ਲਈ ਕੁਝ ਵੀ ਕਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਜਨਤਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ’ਤੇ ਚੁੱਪ ਧਾਰੀ ਰੱਖਦੇ ਹਨ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਜਦੋਂ ਵਿਦਿਆਰਥੀ ਅਜਿਹੇ ਮੁੱਦਿਆਂ ’ਤੇ ਸੜਕਾਂ ’ਤੇ ਨਿਕਲਦੇ ਹਨ ਤਾਂ ਵਿਦਿਆਰਥੀਆਂ ’ਤੇ ਹੀ ਕਈ ਤਰ੍ਹਾਂ ਦੇ ਦੋਸ਼ ਲਾ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ’ਤੇ ਰਾਜਨੀਤੀ ਕਰਨ ਦਾ ਦੋਸ਼ ਵੀ ਲਾ ਦਿੱਤਾ ਜਾਂਦਾ ਹੈ। ਕੀ ਸਰਦੀਆਂ ਦੇ ਮੌਸਮ ਵਿਚ ਸੈਂਕੜੇ ਵਿਦਿਆਰਥੀ ਰਾਜਨੀਤੀ ਕਰਨ ਲਈ ਸੜਕਾਂ ’ਤੇ ਉਤਰਨਗੇ? ਜਦੋਂ ਵਿਦਿਆਰਥੀ ਦੁਖੀ ਹੁੰਦੇ ਹਨ, ਤਾਂ ਉਨ੍ਹਾਂ ਕੋਲ ਸੜਕਾਂ ’ਤੇ ਉਤਰਨ ਤੋਂ ਇਲਾਵਾ ਹੋਰ ਕੀ ਚਾਰਾ ਹੁੰਦਾ ਹੈ?
ਇਹ ਵੀ ਪੜ੍ਹੋ-ਸੋਨਾਕਸ਼ੀ ਨੇ ਵਿਆਹ ਦੇ 6 ਮਹੀਨੇ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ, ਕਿਹਾ- ਹੁਣੇ- ਹੁਣੇ ਬੱਚਾ...
ਇਹ ਸੰਭਵ ਹੈ ਕਿ ਕੁਝ ਸਿਆਸਤਦਾਨ ਆਪਣੀ ਰਾਜਨੀਤੀ ਚਮਕਾਉਣ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਜਾਂਦੇ ਹੋਣ ਪਰ ਜੇਕਰ ਸਰਕਾਰ ਅਜਿਹੇ ਮੁੱਦਿਆਂ ’ਤੇ ਇਮਾਨਦਾਰ ਹੈ ਤਾਂ ਉਹ ਇਨ੍ਹਾਂ ਮੁੱਦਿਆਂ ਦਾ ਜਲਦੀ ਤੋਂ ਜਲਦੀ ਹੱਲ ਕਰ ਕੇ ਸਿਆਸਤਦਾਨਾਂ ਨੂੰ ਸਿਆਸਤ ਕਰਨ ਤੋਂ ਰੋਕ ਸਕਦੀ ਹੈ।ਅਸਲ ਸਵਾਲ ਇਹ ਹੈ ਕਿ ਵਿਦਿਆਰਥੀਆਂ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ। ਕੀ ਇਸ ਸਮੱਸਿਆ ਦਾ ਹੱਲ ਸਿਰਫ਼ ਇਕ ਪ੍ਰੀਖਿਆ ਕੇਂਦਰ ਦੇ ਵਿਦਿਆਰਥੀਆਂ ਲਈ ਦੁਬਾਰਾ ਪ੍ਰੀਖਿਆ ਕਰਵਾਉਣਾ ਹੈ? ਉਨ੍ਹਾਂ ਵਿਦਿਆਰਥੀਆਂ ਦਾ ਕੀ ਹੋਵੇਗਾ ਜੋ ਇਸ ਪ੍ਰੀਖਿਆ ਦੀ ਇਮਾਨਦਾਰੀ ’ਤੇ ਸ਼ੱਕ ਕਰਦੇ ਹਨ? ਹਰ ਸਰਕਾਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦੀ ਹੈ, ਪਰ ਕੀ ਇਹ ਇੱਛਾ ਸਿਰਫ਼ ਰਾਜਨੀਤੀ ਕਰਨ ਤੱਕ ਸੀਮਤ ਹੈ? ਕੋਈ ਵੀ ਸਰਕਾਰ ਰਾਜਨੀਤੀ ਤੋਂ ਇਲਾਵਾ ਸਹੀ ਅਰਥਾਂ ਵਿਚ ਕਿਉਂ ਨਹੀਂ ਸੋਚਦੀ? ਇਸ ਦੌਰ ਵਿਚ ਰਾਜਨੀਤੀ ਦੀ ਸ਼ੁੱਧਤਾ ਦੇ ਨਾਲ-ਨਾਲ, ਪ੍ਰੀਖਿਆਵਾਂ ਦੀ ਸ਼ੁੱਧਤਾ ਨੂੰ ਵੀ ਬਣਾਈ ਰੱਖਣਾ ਚਾਹੀਦਾ ਹੈ, ਤਾਂ ਹੀ ਸਾਡਾ ਦੇਸ਼ ਅਸਲ ਤਰੱਕੀ ਕਰ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ 2024 'ਚ ਰਿਕਾਰਡ 30 ਗੀਗਾਵਾਟ ਵਧੀ
NEXT STORY