ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੂੰ ਮਿਲੇ ਠੇਕੇ ਦੇ ਸੰਦਰਭ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 'ਤੇ ਝੂਠ ਬੋਲਣ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ ਮੁੱਦੇ 'ਤੇ 15 ਮਿੰਟ ਦੀ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੱਤੀ। ਰਾਹੁਲ ਨੇ ਇਹ ਚੁਣੌਤੀ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਮੋਦੀ ਲੋਕ ਸਭਾ ਵਿਚ ਆਉਣ ਤੋਂ ਡਰ ਰਹੇ ਹਨ। ਉਨ੍ਹਾਂ ਨੇ ਸਰਕਾਰ 'ਤੇ ਐੱਚ. ਏ. ਐੱਲ. ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਹੋਏ ਇਹ ਸਵਾਲ ਦੋਹਰਾਇਆ ਕਿ ਕੀ ਰੱਖਿਆ ਮੰਤਰੀ ਅਤੇ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਜਹਾਜ਼ ਸੌਦੇ ਵਿਚ ਪ੍ਰਧਾਨ ਮੰਤਰੀ ਦੇ ਦਖਲ 'ਤੇ ਇਤਰਾਜ਼ ਜਤਾਇਆ ਸੀ।
ਰਾਹੁਲ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਰੱਖਿਆ ਮੰਤਰੀ ਨੇ ਢਾਈ ਘੰਟੇ ਦਾ ਭਾਸ਼ਣ ਦਿੱਤਾ। ਸੰਸਦ ਵਿਚ ਕਿਹਾ ਸੀ ਕਿ 1 ਲੱਖ ਕਰੋੜ ਰੁਪਏ ਦਾ ਠੇਕਾ ਐੱਚ. ਏ. ਐੱਲ. ਨੂੰ ਮਿਲਿਆ ਹੈ। ਅਸੀਂ ਉਨ੍ਹਾਂ ਦੀ ਇਸ ਗੱਲ ਨੂੰ ਚੁਣੌਤੀ ਦਿੱਤੀ। ਅੱਜ ਉਨ੍ਹਾਂ ਨੇ ਕਿਹਾ ਕਿ ਐੱਚ. ਏ. ਐੱਲ. ਨੂੰ 26,570 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਇਸ ਦਾ ਮਤਲਬ ਸਾਫ ਹੈ ਕਿ ਨਿਰਮਲਾ ਸੀਤਾਰਮਨ ਜੀ ਨੇ ਸਦਨ ਵਿਚ ਝੂਠ ਬੋਲਿਆ ਹੈ। ਰਾਹੁਲ ਨੇ ਕਿਹਾ, ''ਅਸੀਂ ਸੀਤਾਰਮਨ ਅਤੇ ਮੋਦੀ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ 126 ਜਹਾਜ਼ਾਂ ਦੀ ਖਰੀਦ ਵਾਲਾ ਸੌਦਾ ਬਦਲਿਆ ਤਾਂ ਹਵਾਈ ਫੌਜ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਤੁਹਾਡੇ ਦਖਲ 'ਤੇ ਇਤਰਾਜ਼ ਜ਼ਾਹਰ ਕੀਤਾ ਸੀ? ਹਾਂ ਜਾਂ ਨਾਂਹ। ਰਾਹੁਲ ਨੇ ਇਸ ਦੇ ਨਾਲ ਹੀ ਕਿਹਾ ਕਿ ਅਜੇ ਤਕ 'ਦਿਸਾਲਟ' ਕੰਪਨੀ ਨੇ ਇਕ ਵੀ ਜਹਾਜ਼ ਦੀ ਸਪਲਾਈ ਨਹੀਂ ਕੀਤੀ ਪਰ ਸਰਕਾਰ ਨੇ ਉਸ ਨੂੰ 20 ਹਜ਼ਾਰ ਕਰੋੜ ਦੇ ਦਿੱਤੇ। ਐੱਚ. ਏ. ਐੱਲ. ਨੇ ਜਹਾਜ਼ਾਂ ਦੀ ਸਪਲਾਈ ਕਰ ਦਿੱਤੀ ਹੈ ਪਰ ਉਸ ਦੇ 15,700 ਕਰੋੜ ਰੁਪਏ ਦਾ ਬਕਾਇਆ ਨਹੀਂ ਕੀਤਾ ਜਾ ਰਿਹਾ।
ਰਾਹੁਲ ਨੇ ਅੱਗੇ ਸੀਤਾਰਮਨ 'ਤੇ ਤੰਜ਼ ਕੱਸਦੇ ਹੋਏ ਕਿਹਾ, ''ਸੀਤਾਰਮਨ ਜੀ ਨੂੰ ਮੋਦੀ ਜੀ ਦਾ ਬੁਲਾਰਾ ਕਹਿਣਾ ਚਾਹੀਦਾ ਹੈ। ਉਨ੍ਹਾਂ ਨੇ ਢਾਈ ਘੰਟੇ ਦੇ ਭਾਸ਼ਣ ਵਿਚ ਇਹ ਨਹੀਂ ਦੱਸਿਆ ਕਿ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਕਿਉਂ ਦਿੱਤੇ ਗਏ? ਰਾਹੁਲ ਨੇ ਕਿਹਾ ਕਿ ਦੇਸ਼ ਦੇ ਚੌਕੀਦਾਰ ਡਰੇ ਹੋਏ ਹਨ। ਉਹ ਲੋਕ ਸਭਾ 'ਚ ਆਉਣ ਤੋਂ ਡਰ ਰਹੇ ਹਨ। ਮੋਦੀ ਨਾਲ ਮੇਰੀ 15 ਮਿੰਟ ਦੀ ਬਹਿਸ ਕਰਵਾਓ। ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਇਆ ਹੈ। ਉਹ ਨਹੀਂ ਆਉਣਗੇ ਕਿਉਂਕਿ ਚੌਕੀਦਾਰ ਨੇ ਹੀ ਚੋਰੀ ਕਰਾਈ ਹੈ। ਦੱਸਣਯੋਗ ਹੈ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ ਨਾਲ 2014 ਤੋਂ 2018 ਦੌਰਾਨ 26 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਠੇਕੇ 'ਤੇ ਦਸਤਖਤ ਕੀਤੇ ਗਏ ਹਨ ਅਤੇ 73,000 ਕਰੋੜ ਰੁਪਏ ਦਾ ਠੇਕਾ ਪਾਈਪਲਾਈਨ ਵਿਚ ਹੈ, ਇਸ ਲਈ ਲੋਕ ਸਭਾ ਵਿਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੂੰ ਗਲਤ ਅਤੇ ਗੁੰਮਰਾਹ ਕਰਨ ਵਾਲੀ ਗੱਲ ਹੈ।
ਅੱਜ ਦੇ ਦਿਨ ਜੰਮੂ 'ਚ 22 ਘੰਟਿਆਂ ਤਕ ਹੋਇਆ ਸੀ ਅੱਤਵਾਦੀਆਂ ਨਾਲ ਮੁਕਾਬਲਾ
NEXT STORY