ਨੈਸ਼ਨਲ ਡੈਸਕ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹ ਆਏ ਦਿਨ ਮੋਦੀ ਸਰਕਾਰ ਨੂੰ ਆੜੇ ਹੱਥੀ ਲੈ ਰਹੇ ਹਨ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ।
ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਤੋਂ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਲੈ ਕੇ ਅਕੁਸ਼ਲ ਵਿਅਕਤੀ ਨੂੰ ਦੇਣਾ ਹੀ ਪ੍ਰਧਾਨ ਮੰਤਰੀ ਦਾ 'ਸਕਿਲ ਇੰਡੀਆ' ਪ੍ਰੋਗਰਾਮ ਹੈ। ਉਨ੍ਹਾਂ ਨੇ ਭਾਰਤ 'ਚ ਬੇਰੁਜ਼ਗਾਰੀ ਦੀ ਸਥਿਤੀ ਨਾਲ ਜੁੜੀ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦਾ ਸਕਿਲ ਇੰਡੀਆ ਪ੍ਰੋਗਰਾਮ ਐੱਚ.ਏ.ਐੱਲ ਤੋਂ 30,000 ਕਰੋੜ ਰੁਪਏ ਚੋਰੀ ਕਰਨਾ ਅਤੇ ਇਕ ਅਜਿਹੇ ਵਿਅਕਤੀ ਨੂੰ ਦੇਣਾ ਜਿਸ ਦੇ ਕੋਲ ਕੋਈ ਹੁਨਰ ਨਹੀਂ ਹੈ। ਇਸ ਵਿਚ ਕਰੋੜਾਂ ਹੁਨਰ ਵਾਲੇ ਨੋਜਵਾਨ 20 ਸਾਲਾਂ ਤੋਂ ਸਭ ਤੋਂ ਉੱਚੇ ਪੱਧਰ 'ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਭਾਰਤ 'ਚ ਬੇਰੁਜ਼ਗਾਰੀ ਦੀ ਦਰ ਪਿਛਲੇ 20 ਸਾਲਾਂ ਦੇ ਸਮੇਂ ਤੋਂ ਸਭ ਤੋਂ ਉੱਚੇ ਪੱਧਰ 'ਤੇ ਹੈ। ਅਸਲ 'ਚ ਰਾਹੁਲ ਗਾਂਧੀ ਅਤੇ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਦੋਸ਼ ਲਗਾ ਰਹੀ ਹੈ।
ਕਾਂਗਰਸ ਮੁਤਾਬਕ ਮੋਦੀ ਸਰਕਾਰ ਨੇ ਫਰਾਂਸ ਦੀ ਕੰਪਨੀ ਤੋਂ 36 ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਦਾ ਜੋ ਸੌਦਾ ਕੀਤਾ ਹੈ ਉਸ ਦਾ ਮੁੱਲ ਪੂਰਵਵਰਤੀ ਯੂ.ਪੀ.ਏ.ਸਰਕਾਰ 'ਚ ਜਹਾਜ਼ਾਂ ਦੀ ਦਰ ਨੂੰ ਲੈ ਕੇ ਜੋ ਸਹਿਮਤੀ ਬਣੀ ਸੀ ਉਸ ਦੀ ਤੁਲਨਾ 'ਚ ਬਹੁਤ ਜ਼ਿਆਦਾ ਹੈ। ਇਸ ਨਾਲ ਸਰਕਾਰੀ ਖਜਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੌਦੇ ਨੂੰ ਬਦਲਵਾਇਆ ਜਿਸ ਨਾਲ ਐੱਚ.ਏ.ਐੱਲ. ਤੋਂ ਠੇਕਾ ਲੈ ਕੇ ਰਿਲਾਇੰਸ ਡਿਫੈਂਸ ਨੂੰ ਦਿੱਤਾ ਗਿਆ।
SC ਦਾ ਤੀਜਾ ਵੱਡਾ ਫੈਸਲਾ-ਅਦਾਲਤੀ ਕਾਰਵਾਈ ਦੇ ਲਾਈਵ ਪ੍ਰਸਾਰਣ 'ਤੇ ਦਿੱਤੀ ਹਰੀ ਝੰਡੀ
NEXT STORY