ਨਵੀਂ ਦਿੱਲੀ- ਦਿੱਲੀ 'ਚ 26 ਜਨਵਰੀ ਨੂੰ ਕੁੜੀ ਨਾਲ ਹੋਈ ਬਦਸਲੂਕੀ 'ਤੇ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਰਾਹੁਲ ਨੇ ਟਵਿੱਟਰ 'ਤੇ ਇਸ ਘਟਨਾ ਬਾਰੇ ਲਿਖਿਆ ਕਿ ਕੁਝ ਲੋਕ ਔਰਤਾਂ ਨੂੰ ਇਨਸਾਨ ਸਮਝਦੇ ਹੀ ਨਹੀਂ ਹਨ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,''20 ਸਾਲ ਦੀ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਦਾ ਵੀਡੀਓ ਸਾਡੇ ਸਮਾਜ ਦਾ ਇਕ ਘਿਨੌਣਾ ਚਿਹਰਾ ਦਿਖਾਉਂਦਾ ਹੈ। ਕੌੜਾ ਸੱਚ ਇਹ ਹੈ ਕਿ ਕਈ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ ਹਨ। ਇਹ ਸ਼ਰਮਨਾਕ ਹੈ, ਇਸ ਨੂੰ ਸਵੀਕਾਰ ਕਰਨ ਅਤੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ।''
ਦੱਸਣਯੋਗ ਹੈ ਕਿ 26 ਜਨਵਰੀ ਦੇ ਦਿਨ ਜਿੱਥੇ ਪੂਰਾ ਦੇਸ਼ ਗਣਤੰਤਰ ਦਿਵਸ ਮਨ੍ਹਾ ਰਿਹਾ ਸੀ, ਉੱਥੇ ਦਿੱਲੀ ਦੀਆਂ ਗਲੀਆਂ 'ਚ ਇਕ ਕੁੜੀ ਦੀ ਇੱਜ਼ਤ ਤਾਰ-ਤਾਰ ਹੋ ਰਹੀ ਸੀ। ਦਿੱਲੀ 'ਚ 20 ਸਾਲਾ ਇਕ ਕੁੜੀ ਨੂੰ ਅਗਵਾ ਕਰ ਕੇ ਪਹਿਲਾਂ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਨਾਲ ਬਦਸਲੂਕੀ ਅਤੇ ਵਾਲ ਕੱਟ ਕੇ ਸੜਕਾਂ 'ਤੇ ਘੁਮਾਇਆ ਗਿਆ। ਇਸ ਦਾ ਇਕ ਸ਼ਰਮਨਾਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਕੁਝ ਔਰਤਾਂ ਵੀ ਦਿਖਾਈ ਦੇ ਰਹੀਆਂ ਹਨ। ਇਸ ਪੂਰੇ ਮਾਮਲੇ ਲੈ ਕੇ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਸ 'ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਰਕਾਰੀ ਸਕੂਲਾਂ ’ਚ ਵੀ ਹੁਣ ਹੋਵੇਗੀ ‘ਪਲੇਅ ਸਕੂਲਾਂ’ ਵਰਗੀ ਪੜ੍ਹਾਈ
NEXT STORY