ਨਵੀਂ ਦਿੱਲੀ— ਰਾਜਸਥਾਨ ਦੇ ਨਾਗੌਰ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਿਨ 'ਚ ਹੀ ਸੁਪਨੇ ਦੇਖ ਰਹੇ ਹਨ। ਸ਼ਾਹ ਨੇ ਕਿਹਾ ਕਿ ਭਾਜਪਾ ਦੀ ਰਾਜਸਥਾਨ 'ਚ ਜਿੱਤ ਪੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜ 'ਚ ਵਸੁੰਦਰਾ ਰਾਜੇ ਦੀ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਾਪਸੀ ਕਰਦੀ ਹੈ ਤਾਂ ਦੇਸ਼ਭਰ 'ਚ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬੀ.ਜੇ.ਪੀ. ਬਾਹਰ ਕੱਢੇਗੀ। ਉਨ੍ਹਾਂ ਨੇ ਜਨਤਾ ਤੋਂ ਇਕ ਵਾਰ ਫਿਰ ਤੋਂ ਵਸੁੰਧਰਾ ਸਰਕਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਸ਼ਾਹ ਦੇ ਭਾਸ਼ਣ ਦੀਆਂ ਦਿਲਚਸਪ ਗੱਲਾਂ
- ਰਾਹੁਲ ਗਾਂਧੀ ਦਿਨ 'ਚ ਸੁਪਨੇ ਦੇਖ ਰਹੇ ਹਨ। ਰਾਜਸਥਾਨ 'ਚ ਕਾਂਗਰਸ ਸਰਕਾਰ ਨਹੀਂ ਬਣੇਗੀ।
- ਭਾਜਪਾ ਸਰਕਾਰ ਅੰਗਦ ਦਾ ਪੈਰ ਹੈ ਉਸ ਨੂੰ ਕੋਈ ਹਿਲਾ ਨਹੀਂ ਸਕਦਾ।
- ਉਨ੍ਹਾਂ ਦੇ ਜਵਾਈ ਦੀਆਂ ਕੰਪਨੀਆਂ ਦੇ ਕੋਲ ਕਮਿਸ਼ਨ ਪਹੁੰਚਿਆ। ਬੀਕਾਨੇਰ 'ਚ ਡੇਢ ਸੌ ਹੈਕਟੇਅਰ ਜ਼ਮੀਨ ਖਰੀਦੀ, ਇਸ 'ਚ 100 ਹੈਕਟੇਅਰ ਜ਼ਮੀਨ ਘੱਟ ਦਾਮਾਂ 'ਤੇ ਖਰੀਦ ਕੇ ਕਰੋੜਾਂ ਕਮਾਏ
- ਇਹ ਪੁੱਛਦੇ ਹਨ ਕਿ ਵਿਜੈ ਮਾਲਿਆ, ਨੀਰਵ ਮੋਦੀ ਕਿਉਂ ਭੱਜ ਗਏ? ਇਨ੍ਹਾਂ ਨੂੰ ਤੁਹਾਡੇ ਸਮੇਂ 'ਚ ਲੋਨ ਮਿਲਿਆ ਸੀ। ਕਾਂਗਰਸ ਦੇ ਸਮੇਂ 'ਚ ਇਸ ਲਈ ਨਹੀਂ ਭੱਜੇ ਕਿਉਂਕਿ ਉਨ੍ਹਾਂ ਨੂੰ ਡਰ ਨਹੀਂ ਸੀ। ਇਨ੍ਹਾਂ ਦੀ ਪਾਰਟਨਰਸ਼ਿਪ ਚੱਲ ਰਹੀ ਸੀ।
ਹਨੂਮਾਨ ਨੂੰ ਦਲਿਤ ਦੱਸਣ ਵਾਲੇ ਸੀ.ਐੱਮ. ਯੋਗੀ ਖਿਲਾਫ ਸ਼ਿਕਾਇਤ ਦਰਜ
NEXT STORY