ਪੰਧੁਰਨਾ, (ਭਾਸ਼ਾ)- ਮੱਧ ਪ੍ਰਦੇਸ਼ ਦੇ ਪੰਧੁਰਨਾ ਜ਼ਿਲੇ ’ਚ ਇਕ ਨਾਬਾਲਿਗ ਮੁੰਡੇ ਨੂੰ ਪੁੱਠਾ ਲਟਕਾਉਣ ਤੇ ਉਸ ਦੇ ਸਿਰ ਦੇ ਕੋਲ ਇੱਕ ਟਰੇਅ ’ਚ ਬਲਦਾ ਕੋਲਾ ਰੱਖਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਪਿੱਛੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਸੋਮਵਾਰ ਦੱਸਿਆ ਕਿ ਇਹ ਘਟਨਾ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਮੋਹਗਾਂਵ ’ਚ ਐਤਵਾਰ ਨੂੰ ਵਾਪਰੀ। ਵਾਇਰਲ ਵੀਡੀਓ ’ਚ ਵੇਖਿਆ ਜਾ ਰਿਹਾ ਹੈ ਕਿ ਇਕ ਨਾਬਾਲਗ ਮੁੰਡੇ ਨੂੰ ਹੱਥ ਬੰਨ੍ਹ ਕੇ ਰੱਸੀ ਨਾਲ ਪੁੱਠਾ ਲਟਕਾਇਆ ਗਿਆ ਹੈ ।
ਉਹ ਉੱਚੀ-ਉੱਚੀ ਰੋ ਰਿਹਾ ਹੈ। ਬਲਦਾ ਕੋਲਾ ਉਸ ਦੇ ਸਿਰ ਦੇ ਕੋਲ ਰੱਖਿਆ ਹੋਇਆ ਹੈ। ਵੀਡੀਓ ’ਚ ਇਕ ਵਿਅਕਤੀ ਇਕ ਹੋਰ ਮੁੰਡੇ ਨੂੰ ਵੀ ਬੰਨ੍ਹਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਨੌਜਵਾਨ ’ਤੇ ਘੜੀ ਤੇ ਹੋਰ ਸਾਮਾਨ ਚੋਰੀ ਕਰਨ ਦਾ ਦੋਸ਼ ਲਾਉਂਦੇ ਸੁਣਿਆ ਜਾ ਸਕਦਾ ਹੈ।
ਪੰਧੇਰਨਾ ਦੇ ਐੱਸ. ਪੀ. ਸੁੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ’ਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦੀ ਨਿੰਦਾ ਕੀਤੀ ਹੈ।
Swiggy ਨੂੰ ਵੱਡਾ ਝਟਕਾ, ਗਾਹਕ ਤੋਂ 103 ਰੁਪਏ ਵਾਧੂ ਵਸੂਲਣ ਬਦਲੇ ਦੇਣਾ ਪਵੇਗਾ ਮੋਟਾ ਜੁਰਮਾਨਾ
NEXT STORY