ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਦਲਾਪੁਰ 'ਚ ਜਿਨਸੀ ਸ਼ੋਸ਼ਣ ਦੀ ਘਟਨਾ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ, "ਪੱਛਮੀ ਬੰਗਾਲ, ਯੂ.ਪੀ., ਬਿਹਾਰ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਬੱਚੀਆਂ ਦੇ ਖਿਲਾਫ ਸ਼ਰਮਨਾਕ ਅਪਰਾਧ ਸੋਚਣ 'ਤੇ ਮਜਬੂਰ ਕਰਦੇ ਹਨ ਕਿ ਅਸੀਂ ਇਕ ਸਮਾਜ ਦੇ ਤੌਰ 'ਤੇ ਕਿੱਥੇ ਜਾ ਰਹੇ ਹਾਂ? ਉਨ੍ਹਾਂ ਕਿਹਾ, "ਕੀ ਹੁਣ ਐੱਫ.ਆਈ.ਆਰ. ਤਕ ਦਰਜ ਕਰਾਉਣ ਲਈ ਅੰਦੋਲਨ ਕਰਨਾ ਪਏਗਾ? ਆਖਰ ਪੀੜਤਾਂ ਲਈ ਪੁਲਸ ਥਾਣੇ ਤਕ ਜਾਣਾ ਵੀ ਇੰਨਾ ਮੁਸ਼ਕਿਲ ਕਿਉਂ ਹੋ ਗਿਆ ਹੈ?''
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਗੂ ਰਾਹੁਲ ਗਾਂਧੀ ਨੇ ਆਪਣੇ ਇਕ ਐਕਸ ਪੋਸਟ 'ਚ ਕਿਹਾ, ''ਬਦਲਾਪੁਰ 'ਚ ਦੋ ਮਾਸੂਮਾਂ ਦੇ ਨਾਲ ਹੋਏ ਅਪਰਾਧ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਲਈ ਪਹਿਲਾ ਕਦਮ ਉਦੋਂ ਤਕ ਨਹੀਂ ਚੁੱਕਿਆ ਗਿਆ ਜਦੋਂ ਤਕ ਜਨਤਾ 'ਨਿਆਂ ਦੀ ਗੁਹਾਰ' ਕਰਦੇ ਹੋਏ ਸੜਕ 'ਤੇ ਨਹੀਂ ਆ ਗਈ।'' ਉਨ੍ਹਾਂ ਕਿਹਾ, "ਨਿਆਂ ਦਿਵਾਉਣ ਨਾਲੋਂ ਜ਼ਿਆਦਾ ਕੋਸ਼ਿਸ਼ ਅਪਰਾਧ ਨੂੰ ਲੁਕਾਉਣ ਲਈ ਕੀਤੀ ਜਾਂਦੀ ਹੈ, ਜਿਸ ਦਾ ਸਭ ਤੋਂ ਵੱਡਾ ਸ਼ਿਕਾਰ ਔਰਤਾਂ ਅਤੇ ਕਮਜ਼ੋਰ ਵਰਗ ਦੇ ਲੋਕ ਹੁੰਦੇ ਹਨ।''
ਕਾਂਗਰਸ ਨੇਤਾ ਨੇ ਕਿਹਾ ਕਿ ਐੱਫ.ਆਈ.ਆਰ. ਦਰਜ ਨਾ ਹੋਣਾ ਨਾ ਸਿਰਫ ਪੀੜਤਾਂ ਨੂੰ ਨਿਰਾਸ਼ ਕਰਦਾਹੈ ਸਗੋਂ ਅਪਰਾਧੀਆਂ ਦਾ ਹੌਸਲਾ ਵੀ ਵਧਾਉਂਦਾ ਹੈ। ਸਾਰੀਆਂ ਸਰਕਾਰਾਂ, ਨਾਗਰਿਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਗੰਭੀਰ ਮੰਥਨ ਕਰਨਾ ਹੋਵੇਗਾ ਕਿ ਸਮਾਜ 'ਚ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਕੀ ਕਦਮ ਚੁੱਕੇ ਜਾਣ।'' ਉਨ੍ਹਾਂ ਕਿਹਾ ਕਿ ਨਿਆਂ ਹਰ ਨਾਗਰਿਕ ਦਾ ਅਧਿਕਾਰਤ ਹੈ, ਉਸ ਨੂੰ ਪੁਲਸ ਅਤੇ ਪ੍ਰਸ਼ਾਸਨ ਦੀ 'ਮਰਜ਼ੀ ਦਾ ਮੋਹਤਾਜ' ਨਹੀਂ ਬਣਾਇਆ ਜਾ ਸਕਦਾ।
ਜੁਲਾਈ ਤੋਂ ਹੁਣ ਤੱਕ ਚਾਂਦੀਪੁਰਾ ਵਾਇਰਸ ਕਾਰਨ 28 ਬੱਚਿਆਂ ਦੀ ਹੋ ਚੁੱਕੀ ਮੌਤ : ਸਿਹਤ ਮੰਤਰੀ
NEXT STORY