ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਮਣੀਪੁਰ ਦੀ ਸਥਿਤੀ ਵਿਚ ਅੱਜ ਵੀ ਸੁਧਾਰ ਨਹੀਂ ਹੋਇਆ ਅਤੇ ਉਹ ਦੋ ਟੋਟਿਆਂ ਵਿਚ ਵੰਡਿਆ ਹੋਇਆ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਸੂਬੇ ਦਾ ਦੌਰਾ ਕਰ ਕੇ ਲੋਕਾਂ ਦੀਆਂ ਤਕਲੀਫ਼ਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਡੀਆ ਗਠਜੋੜ ਦੀਆਂ ਪਾਰਟੀਆਂ ਮਣੀਪੁਰ ਵਿਚ ਸ਼ਾਂਤੀ ਦੀ ਜ਼ਰੂਰਤ ਨੂੰ ਸੰਸਦ ਵਿਚ ਪੂਰੀ ਸ਼ਕਤੀ ਨਾਲ ਚੁੱਕਣਗੀਆਂ, ਸਰਕਾਰ 'ਤੇ ਇਸ ਤ੍ਰਾਸਦੀ ਨੂੰ ਖਤਮ ਕਰਨ ਦਾ ਦਬਾਅ ਬਣਾਉਣਗੇ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਬੀਤੇ ਸੋਮਵਾਰ ਨੂੰ ਮਣੀਪੁਰ ਦਾ ਦੌਰਾ ਕਰ ਕੇ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ।
ਰਾਹੁਲ ਨੇ ਇਸ ਦੌਰੇ ਦਾ ਇਕ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ 22 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਮਣੀਪੁਰ ਦਾ ਮੁੱਦਾ ਚੁੱਕਣਗੇ। ਉਨ੍ਹਾਂ ਨੇ ਵੀਡੀਓ ਸਾਂਝਾ ਕਰਦਿਆਂ ਇਹ ਪੋਸਟ ਕੀਤਾ ਕਿ ਮਣੀਪੁਰ ਵਿਚ ਹਿੰਸਾ ਸ਼ੁਰੂ ਹੋਣ ਮਗਰੋਂ ਮੈਂ ਤੀਜੀ ਵਾਰ ਇੱਥੇ ਆ ਚੁੱਕਾ ਹਾਂ ਪਰ ਅਫ਼ਸੋਸ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੈ। ਅੱਜ ਵੀ ਪ੍ਰਦੇਸ਼ ਦੋ ਟੋਟਿਆਂ ਵਿਚ ਵੰਡਿਆ ਹੋਇਆ ਹੈ। ਘਰ ਸੜ ਰਹੇ ਹਨ, ਮਾਸੂਮ ਜ਼ਿੰਦਗੀਆਂ ਖ਼ਤਰੇ ਵਿਚ ਹਨ ਅਤੇ ਹਜ਼ਾਰਾਂ ਪਰਿਵਾਰ ਰਾਹਤ ਕੈਂਪਾਂ ਵਿਚ ਜ਼ਿੰਦਗੀ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖ਼ੁਦ ਮਣੀਪੁਰ ਆ ਕੇ ਪ੍ਰਦੇਸ਼ ਵਾਸੀਆਂ ਦੀ ਤਕਲੀਫ਼ ਸੁਣਨ ਨਾਲ ਹੀ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।
ਸੀ.ਏ. ਇੰਟਰ ਤੇ ਫਾਈਨਲ ਦੇ ਨਤੀਜੇ ਜਾਰੀ, ਦੇਸ਼ ਨੂੰ ਮਿਲੇ ਹਜ਼ਾਰਾਂ ਨਵੇਂ CA
NEXT STORY