ਪੂਰਨੀਆ (ਬਿਹਾਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਤੇਜਸਵੀ ਯਾਦਵ ਬਿਹਾਰ ਦੇ ਸੀਮਾਂਚਲ ਖੇਤਰ ਨੂੰ "ਘੁਸਪੈਠੀਆਂ ਦਾ ਕੇਂਦਰ" ਬਣਾਉਣ 'ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਗੈਰ-ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰੇਗੀ, ਉਨ੍ਹਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏਗੀ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜ ਦੇਵੇਗੀ।
ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ
ਪੂਰਨੀਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵਿਸ਼ਵਾਸ ਪ੍ਰਗਟਾਇਆ ਕਿ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਬਿਹਾਰ ਵਿੱਚ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਏਗਾ। ਉਨ੍ਹਾਂ ਕਿਹਾ, "243 ਮੈਂਬਰੀ ਵਿਧਾਨ ਸਭਾ ਵਿੱਚ ਐਨਡੀਏ 160 ਤੋਂ ਵੱਧ ਸੀਟਾਂ ਜਿੱਤੇਗਾ।" ਗ੍ਰਹਿ ਮੰਤਰੀ ਨੇ ਕਿਹਾ, "ਰਾਜ ਦੇ ਅੱਧੇ ਹਿੱਸੇ ਨੇ ਪਹਿਲਾਂ ਹੀ ਕਾਂਗਰਸ-ਆਰਜੇਡੀ ਗੱਠਜੋੜ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ।" ਉਨ੍ਹਾਂ ਇਹ ਬਿਆਨ 6 ਨਵੰਬਰ ਨੂੰ ਹੋਏ ਪਹਿਲੇ ਪੜਾਅ ਦੇ ਮਤਦਾਨ ਦਾ ਹਵਾਲਾ ਦਿੰਦੇ ਹੋਏ ਦਿੱਤਾ।
ਪੜ੍ਹੋ ਇਹ ਵੀ : ਛੁੱਟੀਆਂ ਦੀ ਬਰਸਾਤ : ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ
ਅਮਿਤ ਸ਼ਾਹ ਨੇ ਕਿਹਾ, "ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਸੀਮਾਂਚਲ ਖੇਤਰ ਨੂੰ ਘੁਸਪੈਠੀਆਂ ਦਾ ਕੇਂਦਰ ਬਚਾਉਣ 'ਤੇ ਤੁਲੇ ਹੋਏ ਹਨ। ਅਸੀਂ ਹਰੇਕ ਗੈਰ-ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਾਂਗੇ, ਵੋਟਰ ਸੂਚੀ ਵਿੱਚੋਂ ਉਨ੍ਹਾਂ ਦੇ ਨਾਮ ਹਟਾ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਾਂਗੇ।" ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਚੰਗਾ ਸ਼ਾਸਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਐਨਡੀਏ ਨੂੰ ਪੂਰਨ ਬਹੁਮਤ ਨਾਲ ਜੇਤੂ ਬਣਾਉਣ।
ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
ਇਨ੍ਹਾਂ 3 ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ! IMD ਵਲੋਂ ਅਲਰਟ ਜਾਰੀ
NEXT STORY