ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੱਖ-ਵੱਖ ਰਾਜਾਂ 'ਚ ਵੋਟਰ ਸੂਚੀਆਂ 'ਚ ਗੜਬੜੀ ਦਾ ਮੁੱਦਾ ਸਦਨ 'ਚ ਚੁੱਕਿਆ ਅਤੇ ਇਸ 'ਤੇ ਸਦਨ 'ਚ ਚਰਚਾ ਦੀ ਮੰਗ ਕੀਤੀ। ਸਦਨ 'ਚ ਜ਼ੀਰੋ ਕਾਲ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕੁਝ ਹੋਰ ਰਾਜਾਂ 'ਚ ਵੋਟਰ ਸੂਚੀਆਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ,''ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਵੋਟਰ ਸੂਚੀ ਸਰਕਾਰ ਨਹੀਂ ਬਣਾਉਂਦੀ ਪਰ ਪੂਰੇ ਦੇਸ਼ 'ਚ ਵੋਟਰ ਸੂਚੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।''
ਰਾਹੁਲ ਗਾਂਧੀ ਨੇ ਕਿਹਾ,''ਪੂਰਾ ਵਿਰੋਧੀ ਧਿਰ ਇਹ ਮੰਗ ਕਰ ਰਿਹਾ ਹੈ ਕਿ ਵੋਟਰ ਸੂਚੀ 'ਤੇ ਚਰਚਾ ਹੋ ਜਾਵੇ।'' ਇਸ ਤੋਂ ਪਹਿਲੇ, ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸੌਗਤ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਗਜ਼ਾਤ ਦਿਖਾਏ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਵੋਟਰ ਪਛਾਣ ਪੱਤਰ ਸੰਖਿਆ ਦੋਹਰਾਈ ਹੋਈ ਹੈ। ਉਨ੍ਹਾਂ ਨੇ ਦਾਅਵਾ ਕੀਤਾ,''ਕੁਝ ਗੰਭੀਰ ਗੜਬੜੀ ਹੈ, ਜਿਸ ਬਾਰੇ ਪਹਿਲੇ ਮਹਾਰਾਸ਼ਟਰ 'ਚ ਗੱਲ ਹੋਈ ਸੀ। ਹਰਿਆਣਾ 'ਚ ਵੀ ਇਸ ਨੂੰ ਲੈ ਕੇ ਗੱਲ ਹੋਈ ਸੀ।'' ਤ੍ਰਿਣਮੂਲ ਕਾਂਗਰਸ ਮੈਂਬਰ ਨੇ ਪੱਛਮੀ ਬੰਗਾਲ ਅਤੇ ਆਸਾਮ 'ਚ ਵੀ ਭਵਿਖ 'ਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਣ ਦਾ ਖ਼ਦਸ਼ਾ ਜਤਾਇਆ। ਰਾਏ ਨੇ ਕਿਹਾ,''ਪੂਰੀ ਵੋਟਰ ਸੂਚੀ 'ਚ ਵਿਆਪਕ ਸੁਧਾਰ ਹੋਣਾ ਚਾਹੀਦਾ। ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਕਿ ਇਹ ਕਿਵੇਂ ਹੋਇਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ ਪੰਜ ਸਾਲਾਂ 'ਚ ਦੁੱਗਣਾ ਹੋ ਕੇ 81 ਲੱਖ ਕਰੋੜ ਰੁਪਏ ਹੋਣ ਦੀ ਉਮੀਦ
NEXT STORY