ਨਵੀਂ ਦਿੱਲੀ– ਹੌਜਖਾਸ ਇਲਾਕੇ ’ਚ ਸਥਿਤ ਡੀ. ਐੱਲ. ਐੱਫ. ਫਾਰਮ ਇਲਾਕੇ ’ਚ ਰਹਿਣ ਵਾਲੇ ਇਕ ਕਾਰੋਬਾਰੀ ਦੇ ਘਰ ’ਚ ਫਿਲਮ ‘ਸਪੈਸ਼ਲ 26’ ਦੀ ਤਰਜ਼ ’ਤੇ 7 ਵਿਅਕਤੀਆਂ ਨੇ ਖੁਦ ਨੂੰ ਈ. ਡੀ. ਦੇ ਅਧਿਕਾਰੀ ਦੱਸ ਕੇ ਛਾਪੇਮਾਰੀ ਕੀਤੀ। ਉਨ੍ਹਾਂ ਮਾਮਲਾ ਹੱਲ ਕਰਨ ਲਈ 5 ਕਰੋੜ ਰੁਪਏ ਤਕ ਦੀ ਮੰਗ ਕੀਤੀ। ਹੈਰਾਨੀਜਨਕ ਗੱਲ ਇਹ ਹੈ ਕਿ ਮੁਲਜ਼ਮ ਪੂਰੀ ਰਾਤ ਪੀੜਤ ਦੇ ਘਰ ’ਚ ਰੁਕੇ, ਉੱਥੇ ਹੀ ਖਾਧਾ-ਪੀਤਾ ਅਤੇ ਵਾਰੀ-ਵਾਰੀ ਸੁੱਤੇ ਵੀ।
ਇਸ ਦੌਰਾਨ ਸਾਰਿਆਂ ਦੇ ਫੋਨ ਤਕ ਕਬਜ਼ੇ ਵਿਚ ਲੈ ਲਏ ਗਏ ਸਨ। ਪਰਿਵਾਰ ਨੂੰ ਇਕ ਕਮਰੇ ਵਿਚ ਬਿਠਾ ਦਿੱਤਾ ਗਿਆ। ਜਦੋਂ ਪੀੜਤ ਪੈਸੇ ਕਢਵਾਉਣ ਲਈ ਬੈਂਕ ’ਚ ਗਿਆ ਤਾਂ ਉਸ ਦਾ ਵਕੀਲ ਵੀ ਉੱਥੇ ਆ ਗਿਆ। ਵਕੀਲ ਨੂੰ ਸ਼ੱਕ ਪੈਣ ’ਤੇ ਮਾਮਲੇ ਦਾ ਖੁਲਾਸਾ ਹੋਇਆ। ਪੁਲਸ ਨੇ ਮਾਮਲਾ ਦਰਜ ਕੇ ਮੁਲਜ਼ਮਾਂ ਦੀਆਂ 2 ਕਾਰਾਂ ਜ਼ਬਤ ਕਰ ਲਈਆਂ, ਜਦੋਂਕਿ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
IGI ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸ਼ਖਸ ਗ੍ਰਿਫ਼ਤਾਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
NEXT STORY