ਮੁੰਬਈ— ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਸੋਮਵਾਰ ਹਸਪਤਾਲ 'ਚ ਦਾਖਲ ਕਰਾਇਆ ਗਿਆ, ਹਾਲਾਂਕਿ ਹੁਣ ਉਹ ਠੀਕ ਹਨ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ 'ਚ ਦਾਖਲ ਕਰਾਏ ਜਾਣ ਤੋਂ ਪਹਿਲਾਂ ਗੋਇਲ ਨੇ ਏਲਫਿੰਸਟਨ ਰੋਡ ਅਤੇ ਕਰੀ ਰੋਡ ਸਟੇਸ਼ਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਉਥੇ ਫੌਜ ਵਲੋਂ ਕੀਤੇ ਜਾ ਰਹੇ ਫੁਟ ਓਵਰ ਬ੍ਰਿਜ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ।
ਗੋਇਲ ਨੇ ਮੱਧ ਅਤੇ ਪੱਛਮੀ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਤੋਂ ਬਾਅਦ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ 'ਤੇ ਬੈਚੇਨੀ ਦੀ ਸ਼ਿਕਾਇਤ ਕੀਤੀ। ਅਧਿਕਾਰੀ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਤੋਂ ਬਾਅਦ ਮੰਤਰੀ ਨੇ ਐਸ. ਡੀ. ਟੀ. ਕਾਰਨ ਹੋ ਰਹੀ ਬੇਚੈਨੀ ਦੀ ਸ਼ਿਕਾਇਤ ਕੀਤੀ। ਉਹ ਪੈਦਲ ਚੱਲਣ ਦੇ ਕਾਬਲ ਸੀ ਅਤੇ ਉਨ੍ਹਾਂ ਨੇ ਆਪਣੇ ਵਾਹਨ ਤੋਂ ਹੀ ਜਾਣ ਦਾ ਫੈਸਲਾ ਕੀਤਾ ਪਰ ਪ੍ਰੋਟੋਕਾਲ ਦੇ ਅਧੀਨ ਐਂਬੁਲੈਂਸ ਬੁਲਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨਿਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਅਤੇ ਉਹ ਹੁਣ ਠੀਕ ਹਨ। ਗੋਇਲ ਇਕ ਪ੍ਰੈਸ ਕਾਨਫਰੰਸ ਕਰਨ ਵਾਲੇ ਸਨ ਪਰ ਸਿਹਤ ਖਰਾਬ ਹੋਣ ਦੇ ਕਾਰਨ ਨਹੀਂ ਕੀਤੀ।
ਨੋਟਬੰਦੀ ਦੌਰਾਨ ਮੋਟੀ ਰਕਮ ਜਮਾ ਕਰਾਉਣ ਵਾਲਿਆਂ 'ਤੇ ਜਨਵਰੀ ਤੋਂ ਹੋਵੇਗੀ ਕਾਰਵਾਈ, ਸੂਚੀ ਤਿਆਰ
NEXT STORY