ਬਿਜ਼ਨੈੱਸ ਡੈਸਕ—ਇੰਡੀਅਨ ਰੇਲਵੇ ਨੇ ਟਰੇਨ ਟਿਕਟ ਬੁਕਿੰਗ ਅਤੇ ਰਿਜ਼ਰਵੇਸ਼ਨ ਚਾਰਜ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਹਨ। ਇਹ ਬਦਲਾਅ ਅੱਜ ਭਾਵ 10 ਅਕਤੂਬਰ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਬਦਲਾਵਾਂ ਦੇ ਨਾਲ ਹੀ ਹੁਣ ਯਾਤਰੀਆਂ ਨੂੰ ਅਚਾਨਕ ਟਿਕਟ ਬੁਕਿੰਗ ਲਈ ਜ਼ਿਆਦਾ ਸਮਾਂ ਮਿਲੇਗਾ ਭਾਵ ਟਰੇਨ ਦੇ ਸਟੇਸ਼ਨ ਤੋਂ ਨਿਕਲਣ ਤੋਂ 30 ਮਿੰਟ ਪਹਿਲਾਂ ਤੱਕ ਯਾਤਰੀ ਟਿਕਟ ਬੁੱਕ ਕਰ ਸਕਣਗੇ।
ਕੋਵਿਡ ਕਾਲ 'ਚ ਚੱਲ ਰਹੀਆਂ ਸਪੈਸ਼ਲ ਪੈਸੇਂਜਰ ਟਰੇਨਾਂ ਲਈ ਪਹਿਲਾਂ ਦੀ ਤਰ੍ਹਾਂ ਹੀ ਟਿਕਟ ਰਿਜ਼ਰਵੇਸ਼ਨ ਚਾਰਟ ਕਰੀਬ 4 ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ ਪਰ ਦੂਜੇ ਰਿਜ਼ਰਵੇਸ਼ਨ ਚਾਰਟ ਦੀ ਟਾਈਮਿੰਗ 'ਚ ਬਦਲਾਅ ਕੀਤਾ ਗਿਆ ਸੀ। ਇਸ ਦੌਰਾਨ ਟਰੇਨ ਦੀ ਰਵਾਨਗੀ ਤੋਂ 30 ਮਿੰਟ ਪਹਿਲਾਂ ਤੋਂ ਤਿਆਰ ਹੋਣ ਵਾਲੇ ਦੂਜੇ ਰਿਜ਼ਰਵੇਸ਼ਨ ਚਾਰਟ ਦੇ ਸਮੇਂ ਤੋਂ ਵਧਾ ਕੇ ਦੋ ਘੰਟੇ ਕਰ ਦਿੱਤਾ ਗਿਆ ਸੀ ਭਾਵ ਕੋਰੋਨਾ ਕਾਲ 'ਚ ਚੱਲਣ ਵਾਲੀਆਂ ਟਰੇਨਾਂ ਲਈ ਟਰੇਨਾਂ ਦੇ ਰਵਾਨਗੀ ਸਮੇਂ ਤੋਂ 2 ਘੰਟੇ ਪਹਿਲਾਂ ਹੀ ਚਾਰਟ ਤਿਆਰ ਕਰ ਲਿਆ ਜਾਂਦਾ ਸੀ।
ਕੋਰੋਨਾ ਕਾਲ 'ਚ ਬਦਲਿਆ ਗਿਆ ਸੀ ਨਿਯਮ
ਇਸ ਪ੍ਰਕਿਰਿਆ 'ਚ ਬਦਲਾਅ ਕੀਤਾ ਗਿਆ ਹੈ ਅਤੇ ਰਿਜ਼ਰਵੇਸ਼ਨ ਚਾਰਟ ਲਈ ਪੁਰਾਣਾ ਟਾਈਮ-ਟੇਬਲ ਲਾਗੂ ਕਰ ਦਿੱਤਾ ਗਿਆ ਹੈ ਭਾਵ ਹੁਣ ਰਿਜ਼ਰਵੇਸ਼ਨ ਚਾਰਟ ਟਰੇਨ ਦੇ ਸਟੇਸ਼ਨ ਤੋਂ ਨਿਕਲਣ ਦੇ 30 ਮਿੰਟ ਪਹਿਲਾਂ ਬਣਨਾ ਸ਼ੁਰੂ ਹੋਵੇਗਾ ਅਤੇ ਰਵਾਨਗੀ ਸਮੇਂ ਤੋਂ 5 ਮਿੰਟ ਪਹਿਲਾਂ ਤੱਕ ਤਿਆਰ ਕੀਤਾ ਜਾ ਸਕੇਗਾ।
ਇਸ ਬਦਲਾਅ ਦੇ ਨਾਲ ਯਾਤਰੀਆਂ ਨੂੰ ਟਿਕਟ ਬੁਕਿੰਗ ਲਈ ਵੀ ਜ਼ਿਆਦਾ ਸਮਾਂ ਮਿਲੇਗਾ। ਭਾਵ ਹੁਣ ਯਾਤਰੀ ਟਰੇਨ ਦੇ ਨਿਕਲਣ ਤੋਂ 30 ਮਿੰਟ ਪਹਿਲਾਂ ਤੱਕ ਟਿਕਟ ਬੁਕਿੰਗ ਕਰ ਸਕਣਗੇ। ਕੋਰੋਨਾ ਕਾਲ 'ਚ ਟਰੇਨਾਂ ਦੇ ਖੁੱਲ੍ਹਣ ਤੋਂ 2 ਘੰਟੇ ਪਹਿਲਾਂ ਚਾਰਟ ਬਣ ਜਾਂਦਾ ਸੀ ਅਤੇ ਉਸ ਦੇ ਬਾਅਦ ਟਿਕਟਾਂ ਦੀ ਬੁਕਿੰਗ ਨਹੀਂ ਹੋ ਪਾਉਂਦੀ ਸੀ ਪਰ ਹੁਣ ਰਵਾਨਗੀ ਸਮੇਂ ਤੋਂ 30 ਮਿੰਟ ਪਹਿਲਾਂ ਤੱਕ ਟਿਕਟਾਂ ਦੀ ਬੁਕਿੰਗ ਹੋ ਸਕੇਗੀ।
ਯਾਤਰੀਆਂ ਨੂੰ ਹੋਵੇਗਾ ਫ਼ਾਇਦਾ
ਇਸ ਬਦਲਾਅ ਦਾ ਫ਼ਾਇਦਾ ਉਨ੍ਹਾਂ ਯਾਤਰੀਆਂ ਨੂੰ ਹੋਵੇਗਾ ਜੋ ਅਚਾਨਕ ਕਿਤੇ ਜਾਣ ਲਈ ਨਿਕਲਦੇ ਹਨ। ਅਜਿਹੇ ਯਾਤਰੀਆਂ ਲਈ ਟਰੇਨ ਦੇ ਖੁੱਲ੍ਹਣ ਤੋਂ 30 ਮਿੰਟ ਪਹਿਲਾਂ ਤੱਕ ਆਨਲਾਈਨ ਅਤੇ ਪੀ.ਆਰ.ਐੱਸ. ਟਿਕਟ ਕਾਊਂਟਰਾਂ ਤੋਂ ਟਿਕਟ ਬੁਕਿੰਗ ਦੀ ਸੁਵਿਧਾ ਹੋਵੇਗੀ। ਇਕ ਬਿਆਨ 'ਚ ਰੇਲਵੇ ਨੇ ਕਿਹਾ ਕਿ ਕੋਵਿਡ 19 ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪਹਿਲਾਂ ਰਿਜ਼ਰਵੇਸ਼ਨ ਚਾਰਟ ਟਰੇਨਾਂ ਦੀ ਨਿਰਧਾਰਿਤ ਰਵਾਨਗੀ ਸਮੇਂ ਤੋਂ ਘੱਟ ਤੋਂ ਘੱਟ 4 ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ ਤਾਂ ਜੋ ਟਰੇਨਾਂ 'ਚ ਬਚੀਆਂ ਸੀਟਾਂ ਨੂੰ ਦੂਜੇ ਰਿਜ਼ਰਵੇਸ਼ਨ ਚਾਰਟ ਦੇ ਤਿਆਰ ਹੋਣ ਤੱਕ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਪੀ.ਆਰ.ਐੱਸ. ਕਾਊਂਟਰਾਂ ਅਤੇ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਬੁੱਕ ਕੀਤੀਆਂ ਜਾ ਸਕਣ।
ਰੇਲਵੇ ਨੇ ਕਿਹਾ ਕਿ ਰੇਲ ਯਾਤਰੀਆਂ ਲਈ ਸੁਵਿਧਾ ਸੁਨਿਸ਼ਚਿਤ ਕਰਨ ਲਈ ਜੋਨਲ ਰੇਲਵੇ ਵੱਲੋਂ ਕੀਤੇ ਗਏ ਅਨੁਰੋਧ ਦੇ ਹਿਸਾਬ ਨਾਲ ਇਸ ਮਾਮਲੇ 'ਤੇ ਵਿਚਾਰ ਕੀਤਾ ਗਿਆ ਹੈ। ਇਸ ਦੇ ਬਾਅਦ ਤੈਅ ਕੀਤਾ ਗਿਆ ਕਿ ਦੂਜਾ ਰਿਜ਼ਰਵੇਸ਼ਨ ਚਾਰਟ ਟਰੇਨਾਂ ਦੀ ਨਿਰਧਾਰਿਤ ਰਵਾਨਗੀ ਸਮੇਂ ਤੋਂ ਘੱਟ ਤੋਂ ਘੱਟ 30 ਘੰਟੇ ਪਹਿਲਾਂ ਤਿਆਰ ਕਰ ਲਿਆ ਜਾਵੇ।
ਰੇਲਵੇ ਮੁਤਾਬਕ ਹੁਣ ਆਨਲਾਈਨ ਅਤੇ ਪੀ.ਆਰ.ਐੱਸ. ਟਿਕਟ ਕਾਊਂਟਰਾਂ 'ਤੇ ਟਿਕਟ ਬੁਕਿੰਗ ਸੁਵਿਧਾ ਦੂਜੇ ਰਿਜ਼ਰਵੇਸ਼ਨ ਚਾਰਟ ਦੇ ਤਿਆਰ ਹੋਣ ਤੋਂ ਪਹਿਲਾਂ ਤੱਕ ਉਪਲੱਬਧ ਹੋਵੇਗੀ। ਇਸ ਲਈ ਸੀ.ਐੱਸ.ਆਈ.ਐੱਸ. ਸਾਫਟਵੇਅਰ 'ਚ ਜ਼ਰੂਰੀ ਬਦਲਾਅ ਕੀਤੇ ਜਾਣਗੇ ਤਾਂ ਜੋ 10 ਅਕਤੂਬਰ ਤੋਂ ਇਸ ਵਿਵਸਥਾ ਨੂੰ ਬਹਾਲ ਕੀਤਾ ਜਾ ਸਕੇ। ਦੱਸ ਦੇਈਏ ਕਿ ਇੰਡੀਅਨ ਰੇਲਵੇ ਨੇ 25 ਮਾਰਚ ਤੋਂ ਲਾਕਡਾਊਨ ਦੀ ਵਜ੍ਹਾ ਨਾਲ ਸਭ ਯਾਤਰੀ ਟਰੇਨ ਸੇਵਾਵਾਂ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਹੁਣ ਹੌਲੀ-ਹੌਲੀ ਟਰੇਨਾਂ ਦੀ ਗਿਣਤੀ ਨੂੰ ਵੀ ਵਧਾਇਆ ਜਾ ਰਿਹਾ ਹੈ।
ਨੌਜਵਾਨਾਂ ਲਈ ਪੁਲਸ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY