ਜੈਪੁਰ- ਰਾਜਸਥਾਨ ਦੇ ਜੈਪੁਰ ਜ਼ਿਲ੍ਹੇ 'ਚ ਚਾਰਜ ਕਰਨ ਦੌਰਾਨ ਬਲਿਊਟੁੱਥ ਹੈੱਡਫੋਨ 'ਚ ਧਮਾਕਾ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸੇ ਦਾ ਸ਼ਿਕਾਰ 28 ਸਾਲ ਦਾ ਨੌਜਵਾਨ ਪ੍ਰੀਖਿਆ ਦੀ ਤਿਆਰ ਕਰਦਾ ਸੀ। ਇਹ ਹਾਦਸਾ ਉਦੇਪੁਰੀਆ ਪਿੰਡ 'ਚ ਹੋਇਆ।
ਰਾਕੇਸ਼ ਕੁਮਾਰ ਨਾਗਰ ਘਰ 'ਚ ਬਲਿਊਟੁੱਥ ਹੈੱਡਫੋਨ ਲਗਾ ਕੇ ਬੈਠਾ ਸੀ ਅਤੇ ਉਸ ਨੂੰ ਚਾਰਜ ਕਰਨ ਵਾਲੇ ਪਲੱਗ ਨਾਲ ਜੋੜਿਆ ਸੀ। ਗੋਵਿੰਦਗੜ੍ਹ ਪੁਲਸ ਅਨੁਸਾਰ ਅਚਾਨਕ ਹੈੱਡਫੋਨ 'ਚ ਧਮਾਕਾ ਹੋਇਆ ਅਤੇ ਨੌਜਵਾਨ ਬੇਹੋਸ਼ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿੱਧੀਵਿਨਾਇਕ ਹਸਪਤਾਲ ਦੇ ਡਾ. ਐੱਲ.ਐੱਨ. ਰੂੰਡਲਾ ਨੇ ਕਿਹਾ ਕਿ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ 'ਚ ਲਿਆਂਦਾ ਗਿਆ ਸੀ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰ ਅਨੁਸਾਰ ਨੌਜਵਾਨ ਦੀ ਮੌਤ ਦਿਲ ਦੀ ਗਤੀ ਰੁਕਣ ਕਾਰਨ ਹੋਈ। ਪੁਲਸ ਅਨੁਸਾਰ ਰਾਕੇਸ਼ ਦਾ ਇਸੇ ਸਾਲ ਫਰਵਰੀ 'ਚ ਵਿਆਹ ਹੋਇਆ ਸੀ।
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਨੇ ‘ਪਾਲੀਥਿਨ ਮੁਕਤ ਸ਼੍ਰੀਨਗਰ’ ਦੌੜ ਨੂੰ ਹਰੀ ਝੰਡੀ ਵਿਖਾ ਕੀਤਾ ਰਵਾਨਾ
NEXT STORY