ਜੈਪੁਰ- ਰਾਜਸਥਾਨ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਇੱਥੋਂ ਦੀ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 23 ਫਰਵਰੀ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ। ਥਾਣਾ ਮੁਖੀ ਸੁਰਿੰਦਰ ਸੈਨੀ ਨੇ ਦੱਸਿਆ ਕਿ ਬਿਸ਼ਨੋਈ ਨੂੰ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ 23 ਫਰਵਰੀ ਤੱਕ ਉਸ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ। ਗੈਂਗਸਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੈਪੁਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ
ਦੱਸ ਦੇਈਏ ਕਿ ਬਿਸ਼ਨੋਈ ਨੂੰ ਜੈਪੁਰ 'ਚ ਪਿਛਲੇ ਦਿਨੀਂ ਇਕ ਨਾਈਟ ਕਲੱਬ 'ਤੇ ਫਾਇਰਿੰਗ ਦੇ ਮਾਮਲੇ 'ਚ ਪੁੱਛ-ਗਿੱਛ ਲਈ ਪੇਸ਼ੀ ਵਾਰੰਟ 'ਤੇ ਬੁੱਧਵਾਰ ਨੂੰ ਲਿਆਂਦਾ ਗਿਆ ਸੀ। ਰਾਜਸਥਾਨ ਪੁਲਸ ਬਿਸ਼ਨੋਈ ਨੂੰ ਪੰਜਾਬ ਦੇ ਬਠਿੰਡਾ ਤੋਂ ਇੱਥੇ ਜਵਾਹਰ ਹਲਕਾ ਥਾਣਾ ਲਿਆਈ, ਜਿੱਥੇ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਸੁਰਿੰਦਰ ਸੈਨੀ ਦੀ ਅਗਵਾਈ ਵਿਚ ਗੈਂਗਸਟਰ ਨੂੰ ਪੁੱਛ-ਗਿੱਛ ਲਈ ਰਾਜਸਥਾਨ ਪੁਲਸ ਪੰਜਾਬ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰ ਕੇ ਲਿਆਈ ਹੈ।
ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ
ਜੈਪੁਰ ਦੇ ਇਕ ਕਲੱਬ ਦੇ ਬਾਹਰ 29 ਜਨਵਰੀ ਨੂੰ ਫਾਇਰਿੰਗ ਦੇ ਮਾਮਲੇ 'ਚ ਬਿਸ਼ਨੋਈ ਗਿਰੋਹ ਦੇ ਇਕ ਮੈਂਬਰ ਦੇ ਸਹਿਯੋਗੀ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਲੋਕਾਂ ਵਿਚ ਇਕ ਹੋਟਲ ਮੈਨੇਜਰ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਗਰੋਂ ਲਾਰੈਂਸ ਬਿਸ਼ਨੋਈ ਲਗਾਤਾਰ ਪੁਲਸ ਰਿਮਾਂਡ 'ਤੇ ਚੱਲ ਰਿਹਾ ਹੈ। ਬਿਸ਼ਨੋਈ ਖ਼ਿਲਾਫ ਪੂਰੇ ਦੇਸ਼ ਵਿਚ ਕਈ ਮਾਮਲੇ ਦਰਜ ਹਨ।
ਤ੍ਰਿਪੁਰਾ, ਨਗਾਲੈਂਡ ਤੇ ਮੇਘਾਲਿਆ 'ਚ 147 ਕਰੋੜ ਦੀ ਸ਼ਰਾਬ ਤੇ ਨਕਦੀ ਬਰਾਮਦ
NEXT STORY