ਰਾਜਸਥਾਨ - ਰਾਜਸਥਾਨ ਦੇ ਮੇਵਾੜ ’ਚ ਮੁੱਖ ਸ਼ਕਤੀ ਪੀਠ ਜੋਗਣਿਆਂ ਮਾਤਾ ਜੀ ਦਾ ਮੰਦਰ ਹੈ। ਮਾਤਾ ਜੀ ਦੇ ਪ੍ਰਤੀ ਚੋਰ ਅਤੇ ਡਾਕੂ ਵਿਸ਼ਵਾਸ ਰੱਖਦੇ ਹਨ। ਪੁਰਾਣੇ ਸਮੇਂ ਤੋਂ ਇਹ ਮਾਨਤਾ ਚਲੀ ਆ ਰਹੀ ਹੈ ਕਿ ਚੋਰ-ਡਾਕੂ ਪੁਲਸ ਦੀ ਗ੍ਰਿਫ਼ਤ ਜਾਂ ਜੇਲ੍ਹ ਵਿੱਚੋਂ ਭੱਜਣ ਵਿੱਚ ਸਫਲ ਹੋਣ 'ਤੇ ਇਸ ਮੰਦਰ ’ਚ ਪਹੁੰਚ ਕੇ ਹੱਥਕੜੀਆਂ ਭੇਟ ਕਰਦੇ ਹਨ। ਫਿਰ ਪ੍ਰਣ ਲੈਂਦੇ ਹਨ ਕਿ ਉਹ ਭਵਿੱਖ ਵਿੱਚ ਕੋਈ ਅਪਰਾਧ ਨਹੀਂ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ
ਜੋਗਣਿਆਂ ਮਾਤਾ ਦੇ ਮੰਦਰ ’ਚ ਭੇਟ ਕੀਤੀਆਂ ਹੱਥਕੜੀਆਂ ਮੰਦਰ ਦੇ ਇਕ ਦਰਖ਼ਤ ’ਤੇ ਲਟਕਦੀਆਂ ਹੋਈਆਂ ਵਿਖਾਈ ਦਿੰਦੀਆਂ ਹਨ। ਇਹ ਹੱਥਕੜੀਆਂ ਪੁਰਾਤਨ ਮਾਨਤਾਵਾਂ ਦਾ ਪ੍ਰਮਾਣ ਹਨ। ਦੱਸਿਆ ਗਿਆ ਹੈ ਕਿ ਜੋਗਣਿਆਂ ਮਾਤਾ ਦਾ ਮੰਦਰ ਪਹਿਲਾਂ ਸੰਘਣੇ ਅਤੇ ਉਜਾੜ ਜੰਗਲ ਨਾਲ ਘਿਰਿਆ ਹੋਇਆ ਸੀ। ਇਹ ਸਥਾਨ ਚੋਰਾਂ ਅਤੇ ਡਾਕੂਆਂ ਦੀ ਸੁਰੱਖਿਅਤ ਥਾਂ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਅਪਰਾਧੀਆਂ ਦਾ ਮਾਤਾ ਦੇ ਪ੍ਰਤੀ ਅਟੁੱਟ ਵਿਸ਼ਵਾਸ ਰਿਹਾ ਹੈ। ਅਪਰਾਧੀ ਗੰਭੀਰ ਜ਼ੁਰਮਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਜੇਲ੍ਹ 'ਚੋਂ ਫ਼ਰਾਰ ਹੋ ਕੇ ਪੁਲਸ ਦੀ ਗ੍ਰਿਫ਼ਤ 'ਚੋਂ ਭੱਜ ਕੇ ਸਿੱਧੇ ਮਾਤਾ ਜੀ ਦੇ ਮੰਦਰ 'ਚ ਪਹੁੰਚਦੇ ਸਨ। ਇਥੇ ਪਹੁੰਚਣ ਤੋਂ ਬਾਅਦ ਅਪਰਾਧੀ ਆਪਣੀਆਂ ਹੱਥਕੜੀਆਂ ਖੋਲ੍ਹ ਕੇ ਮਾਤਾ ਜੀ ਦੇ ਮੰਦਰ ਭੇਂਟ ਕਰ ਦਿੰਦੇ ਹਨ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਮ ਦਾ ਪ੍ਰਣ ਲੈਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨੌਜਵਾਨਾਂ ਦੀ ਸਿਹਤ ’ਤੇ ਅਸਰ ਪਾ ਰਿਹੈ ਸੋਸ਼ਲ ਮੀਡੀਆ, ਕੁੜੀਆਂ ਹੋ ਰਹੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ
NEXT STORY