ਨਵੀਂ ਦਿੱਲੀ : ਅਤਿ-ਆਧੁਨਿਕ ਜੰਗੀ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹਵਾਈ ਫੌਜ ਦੀ ਮਾਰੂ ਸ਼ਕਤੀ ਵਧਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਪੰਜਵੀਂ ਪੀੜ੍ਹੀ ਦੇ ‘ਮੀਡੀਅਮ ਵੇਟ ਐਡਵਾਂਸਡ ਕੰਬੈਟ ਏਅਰਕ੍ਰਾਫਟ’ (ਏ. ਐੱਮ. ਸੀ. ਏ.) ਨੂੰ ਦੇਸ਼ ’ਚ ਹੀ ਬਣਾਉਣ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਰੱਖਿਆ ਖੇਤਰ ਦੇ ਇਸ ਅਭਿਲਾਸ਼ੀ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : Khan Sir ਦੀ ਅਰੇਂਜ ਜਾਂ ਲਵ ਮੈਰਿਜ? ਜਾਣੋ ਕਿਉਂ ਕਰਾਇਆ ਚੋਰੀ ਵਿਆਹ, ਪਤਨੀ ਦੀ ਤਸਵੀਰ ਆਈ ਸਾਹਮਣੇ
ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾਉਣ ਲਈ ਉੱਨਤ ‘ਸਟੀਲਥ’ (ਅਜਿਹੇ ਜਹਾਜ਼ ਜਿਨ੍ਹਾਂ ਦੀ ਹਵਾਈ ਖੇਤਰ ’ਚ ਮੌਜੂਦਗੀ ਦਾ ਪਤਾ ਲਾਉਣਾ ਮੁਸ਼ਕਿਲ ਹੁੰਦਾ ਹੈ) ਵਿਸ਼ੇਸ਼ਤਾਵਾਂ ਵਾਲੇ ਅਤੇ ਦੁਸ਼ਮਣ ਦੇ ਖੇਤਰ ਦੇ ਅੰਦਰ ਤੱਕ ਜਾ ਕੇ ਟੀਚੇ ਨੂੰ ਹਾਸਲ ਕਰਨ ਵਾਲੇ ਦਰਮਿਆਨੇ ਭਾਰ ਵਾਲੇ ਜੰਗੀ ਜਹਾਜ਼ ਬਣਾਉਣ ਦੇ ਅਭਿਲਾਸ਼ੀ ਪ੍ਰਾਜੈਕਟ ਏ. ਐੱਮ. ਸੀ. ਏ. ’ਤੇ ਕੰਮ ਕਰ ਰਿਹਾ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤੀ ਵਿਕਾਸ ਲਾਗਤ ਲੱਗਭਗ 15,000 ਕਰੋੜ ਰੁਪਏ ਦੱਸੀ ਗਈ ਹੈ। ਹਲਕੇ ਲੜਾਕੂ ਜਹਾਜ਼ ਵਿਕਸਿਤ ਕਰਨ ਤੋਂ ਬਾਅਦ ਏ. ਐੱਮ. ਸੀ. ਏ. ਵਿਕਸਿਤ ਕਰਨ ਨੂੰ ਲੈ ਕੇ ਭਾਰਤ ਦਾ ਵਿਸ਼ਵਾਸ ਕਾਫ਼ੀ ਵਧ ਗਿਆ ਹੈ।
ਇਹ ਵੀ ਪੜ੍ਹੋ : ਜੈਲੀ ਟੌਫ਼ੀ ਖਾਣ ਨਾਲ ਪੁੱਤ ਦੀ ਤੜਫ਼-ਤੜਫ਼ ਹੋਈ ਮੌਤ, ਹੈਰਾਨ ਕਰਨ ਵਾਲਾ ਹੈ ਮਾਮਲਾ
ਅਤਿ-ਆਧੁਨਿਕ ਤਕਨੀਕ ਨਾਲ ਹੋਵੇਗਾ ਲੈਸ
1. ਸਟੀਲਥ ਤਕਨੀਕ : ਰਡਾਰ ਤੋਂ ਬਚਣ ਦੀ ਸਮਰੱਥਾ
2. ਸੁਪਰਕਰੂਜ਼ : ਆਵਾਜ਼ ਦੀ ਗਤੀ ਤੋਂ ਵੱਧ ਤੇਜ਼ ਉਡਾਣ
3. ਉੱਨਤ ਸੈਂਸਰ ਅਤੇ ਹਥਿਆਰ : ਰਡਾਰ, ਮਿਜ਼ਾਈਲਾਂ ਅਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ
4. ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) : ਸਵੈਚਾਲਿਤ ਫ਼ੈਸਲੇ ਲੈਣ ਅਤੇ ਨੈੱਟਵਰਕ-ਕੇਂਦ੍ਰਿਤ ਯੁੱਧ ’ਚ ਮਦਦ
25 ਟਨ ਭਾਰ
1,000 ਕਿਲੋਮੀਟਰ ਤੋਂ ਵੱਧ ਦੀ ਰੇਂਜ
1.8 ਮੈਕ ਸਪੀਡ
ਇਹ ਵੀ ਪੜ੍ਹੋ : ਸ਼ਰਾਬ ਪੀਣ ਮਗਰੋਂ ਚੌਥੀ ਮੰਜ਼ਿਲ 'ਤੇ ਲਿਜਾ ਦੋਸਤ ਨਾਲ ਜੋ ਕਾਂਡ ਕੀਤਾ, ਸੁਣ ਉੱਡ ਜਾਣਗੇ ਹੋਸ਼
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਯੁੱਧਿਆ 'ਚ ਰਾਮ ਮੰਦਰ ਦੇ ਗੁੰਬਦਾਂ 'ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਸ਼ੁਰੂ
NEXT STORY