ਰੋਹਤਕ-ਹਰਿਆਣਾ 'ਚ ਰੋਹਤਕ ਦੀ ਸੁਨਾਰੀਆਂ ਜੇਲ 'ਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ 6 ਸਮਰੱਥਕ 'ਤੇ ਪੁਲਸ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦਾ ਕੇਸ਼ ਦਰਜ ਕੀਤਾ ਹੈ। ਦੋਸ਼ੀਆਂ 'ਚ 5 ਔਰਤਾਂ ਅਤੇ 1 ਨੌਜਵਾਨ ਸ਼ਾਮਿਲ ਹੈ। ਸਾਰੇ ਦੋਸ਼ੀ ਪੰਜਾਬ ਦੇ ਰਹਿਣ ਵਾਲੇ ਹਨ। ਪੁਲਸ ਨੇ ਦੱਸਿਆ ਕਿ ਇਹ ਸਾਰੇ ਸਮਰੱਥਕ ਇੱਕ ਆਟੋ 'ਚ ਸਵਾਰ ਹੋ ਕੇ ਐਤਵਾਰ ਸਵੇਰ 10 ਵਜੇ ਸੁਨਾਰੀਆ ਜੇਲ ਕੋਲ ਪਹੁੰਚੇ ਸੀ। ਇੱਥੇ ਉਨ੍ਹਾਂ ਨੇ ਆਮ ਜਨਤਾ ਲਈ ਰੋਕ ਰਸਤੇ ਵਾਲੇ ਨਾਕੇ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਉਨ੍ਹਾਂ ਨਾਲ ਝੂਠ ਬੋਲ ਕੇ ਜੇਲ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ।
ਪੁਲਸ ਜਾਂਚ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਆਟੋ ਨੂੰ ਦੋਸ਼ੀਆ ਨੇ ਰੋਹਤਕ ਬੱਸ ਸਟੈਂਡ ਤੋਂ ਸੁਨਾਰੀਆ ਜੇਲ ਦੇ ਕੋਲ ਸ਼ਿਵ ਮੰਦਰ ਜਾਣ ਲਈ ਕਹਿ ਕੇ ਬੁੱਕ ਕਰਵਾਇਆ ਸੀ। ਥਾਣਾ ਮੁਖੀ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਹੈ ਕਿ ਸਾਰਿਆਂ ਦੇ ਖਿਲਾਫ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕੀਤਾ ਹੈ।
ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ
NEXT STORY