ਬੈਂਗਲੁਰੂ : ਦੁਬਈ ਤੋਂ ਸੋਨੇ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਅਭਿਨੇਤਰੀ ਰਾਣਿਆ ਰਾਓ ਦੀ ਜ਼ਮਾਨਤ ਪਟੀਸ਼ਨ 'ਤੇ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ 'ਚ ਬੀਤੇ ਦਿਨ ਸੁਣਵਾਈ ਹੋਈ। ਇਸ ਦੌਰਾਨ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਵਕੀਲ ਮਧੂ ਰਾਓ ਨੇ ਮਾਮਲੇ ਦੇ ਦੂਜੇ ਦੋਸ਼ੀ ਤਰੁਣ ਦੀ ਜ਼ਮਾਨਤ ਦਾ ਸਖਤ ਵਿਰੋਧ ਕੀਤਾ ਅਤੇ ਅਦਾਲਤ ਦੇ ਸਾਹਮਣੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।
ਮਧੂ ਰਾਓ ਨੇ ਕਿਹਾ ਕਿ ਕਸਟਮ ਐਕਟ ਤਹਿਤ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਸਾਮਾਨ ਬਿਨਾਂ ਇਜਾਜ਼ਤ ਦੇ ਦੇਸ਼ 'ਚ ਲਿਆਉਣਾ ਅਪਰਾਧ ਹੈ। ਇਸ ਦੋਸ਼ 'ਚ ਰਾਣਿਆ ਰਾਓ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਗਈ, ਜਿਸ ਵਿਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਅਤੇ ਦੂਜੇ ਦੋਸ਼ੀ ਤਰੁਣ ਦੀ ਭੂਮਿਕਾ ਦਾ ਵੀ ਪਰਦਾਫਾਸ਼ ਹੋਇਆ।
ਇਹ ਵੀ ਪੜ੍ਹੋ : ਕਿਵੇਂ ਬਣਦਾ ਹੈ Aadhaar Card, ਕੌਣ ਨਹੀਂ ਕਰ ਸਕਦਾ ਅਪਲਾਈ? ਜਾਣੋ ਬਣਾਉਣ ਦਾ ਪੂਰਾ ਪ੍ਰੋਸੈੱਸ
ਰਾਣਿਆ ਨੇ ਬੁੱਕ ਕੀਤੀ ਸੀ ਤਰੁਣ ਦੀ ਫਲਾਈਟ ਟਿਕਟ
ਜਾਂਚ 'ਚ ਸਾਹਮਣੇ ਆਇਆ ਕਿ ਤਰੁਣ ਦੁਬਈ ਤੋਂ ਹੈਦਰਾਬਾਦ ਆਇਆ ਸੀ ਅਤੇ ਉਸ ਦੀ ਯਾਤਰਾ ਦੀ ਟਿਕਟ ਰਾਣਿਆ ਨੇ ਖੁਦ ਬੁੱਕ ਕਰਵਾਈ ਸੀ। ਇੰਨਾ ਹੀ ਨਹੀਂ ਰਾਣਿਆ ਨੇ ਤਰੁਣ ਦੇ ਬੈਂਕ ਖਾਤੇ 'ਚ ਪੈਸੇ ਟਰਾਂਸਫਰ ਕਰਕੇ ਟਿਕਟ ਦਾ ਭੁਗਤਾਨ ਵੀ ਕੀਤਾ ਸੀ। ਇਸ ਦੇ ਸਬੂਤ ਜਾਂਚ ਏਜੰਸੀਆਂ ਕੋਲ ਮੌਜੂਦ ਹਨ। ਇੰਨਾ ਹੀ ਨਹੀਂ ਤਰੁਣ ਨੇ ਦੁਬਈ 'ਚ ਰਾਣਿਆ ਨੂੰ ਸੋਨਾ ਵੀ ਸੌਂਪਿਆ ਸੀ, ਜਿਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਤਰੁਣ ਖਿਲਾਫ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਉਹ ਦੇਸ਼ ਛੱਡ ਨਾ ਸਕੇ। ਇਸ ਦੇ ਬਾਵਜੂਦ ਤਰੁਣ ਨੇ ਭੱਜਣ ਦੀ ਕੋਸ਼ਿਸ਼ ਕੀਤੀ। 8 ਤਰੀਕ ਨੂੰ ਤਰੁਣ ਨੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਕੋਈ ਹੋਰ ਚਾਰਾ ਨਾ ਮਿਲਿਆ ਤਾਂ ਉਹ ਹੈਦਰਾਬਾਦ ਤੋਂ ਬੈਂਗਲੁਰੂ ਭੱਜ ਗਿਆ। ਹਾਲਾਂਕਿ, ਜਾਂਚ ਏਜੰਸੀਆਂ ਨੇ ਉਸ ਨੂੰ ਫੜ ਲਿਆ ਅਤੇ ਅਦਾਲਤ ਵਿੱਚ ਉਸਦੀ ਗ੍ਰਿਫਤਾਰੀ ਦੇ ਸਾਰੇ ਦਸਤਾਵੇਜ਼ ਅਤੇ ਕਾਰਨ ਪੇਸ਼ ਕੀਤੇ।
ਭੱਜਣ ਦੀ ਫ਼ਿਰਾਕ 'ਚ ਸੀ ਤਰੁਣ?
ਡੀਆਰਆਈ ਦੇ ਵਕੀਲ ਮਧੂ ਰਾਓ ਨੇ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰੀ ਦੌਰਾਨ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ। ਤਰੁਣ ਦੀ ਭੈਣ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਦਿੱਤੀ ਗਈ ਅਤੇ ਸਾਰੀ ਪ੍ਰਕਿਰਿਆ ਕਾਨੂੰਨੀ ਦਾਇਰੇ ਵਿਚ ਰਹਿ ਕੇ ਪੂਰੀ ਕੀਤੀ ਗਈ। ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਤਰੁਣ ਅਮਰੀਕੀ ਨਾਗਰਿਕ ਹੈ, ਜਿਸ ਕਾਰਨ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ। ਅਦਾਲਤ 'ਚ ਸੁਣਵਾਈ ਦੌਰਾਨ ਤਰੁਣ ਦੀ ਯਾਤਰਾ 'ਤੇ ਵੀ ਸਵਾਲ ਚੁੱਕੇ ਗਏ। ਉਸ ਨੇ ਦਾਅਵਾ ਕੀਤਾ ਕਿ ਉਹ ਜਨੇਵਾ ਜਾ ਰਿਹਾ ਸੀ, ਪਰ ਉਹ ਹੈਦਰਾਬਾਦ ਅਤੇ ਫਿਰ ਬੈਂਗਲੁਰੂ ਪਹੁੰਚ ਗਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਹ ਸੱਚਮੁੱਚ ਹੀ ਜਨੇਵਾ ਜਾਣਾ ਚਾਹੁੰਦਾ ਸੀ ਤਾਂ ਉਸ ਨੇ ਇਹ ਰਸਤਾ ਕਿਉਂ ਚੁਣਿਆ?
ਰਾਣਿਆ ਅਤੇ ਤਰੁਣ ਨੇ 26 ਵਾਰ ਕੀਤੀ ਸੀ ਦੁਬਈ ਦੀ ਯਾਤਰਾ
ਮਧੂ ਰਾਓ ਨੇ ਦਲੀਲ ਦਿੱਤੀ ਕਿ ਤਰੁਣ ਅਤੇ ਦੁਬਈ ਵਿਚਾਲੇ ਵਪਾਰਕ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਦੁਬਈ ਵਿੱਚ ਸੋਨੇ ਦੀ ਖਰੀਦ ਲਈ ਕੀਤੇ ਗਏ ਭੁਗਤਾਨਾਂ ਦੀ ਨੇੜਿਓਂ ਜਾਂਚ ਕਰਨਾ ਵੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਸੋਨੇ ਦੀ ਤਸਕਰੀ ਦੇ ਨੈੱਟਵਰਕ ਦੇ ਅੰਤਰਰਾਸ਼ਟਰੀ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਵੀ ਜਾਂਚ ਦੀ ਲੋੜ ਹੈ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਤਰੁਣ ਅਤੇ ਰਾਣਿਆ ਹੁਣ ਤੱਕ 26 ਵਾਰ ਇਕੱਠੇ ਦੁਬਈ ਜਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਸਵੇਰੇ ਦੁਬਈ ਜਾਂਦੇ ਸੀ ਅਤੇ ਸ਼ਾਮ ਨੂੰ ਵਾਪਸ ਆ ਜਾਂਦੇ ਸੀ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਪੈਟਰਨ ਬਹੁਤ ਸ਼ੱਕੀ ਹੈ ਅਤੇ ਇਸ ਨਾਲ ਇਹ ਡਰ ਵਧ ਜਾਂਦਾ ਹੈ ਕਿ ਦੋਸ਼ੀ ਕਿਸੇ ਵੀ ਸਮੇਂ ਦੇਸ਼ ਛੱਡ ਕੇ ਭੱਜ ਸਕਦੇ ਹਨ।
ਇਹ ਵੀ ਪੜ੍ਹੋ : ਰੁਪਏ ਨੇ ਤੋੜਿਆ ਡਾਲਰ ਦਾ ਹੰਕਾਰ, ਦੁਨੀਆ ਦੇ ਬਾਜ਼ਾਰਾਂ 'ਚ ਬਣ ਰਿਹਾ 'ਇੰਟਰਨੈਸ਼ਨਲ ਖਿਡਾਰੀ'!
ਬਚਾਅ ਪੱਖ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਤਰੁਣ ਦੀ ਜ਼ਮਾਨਤ ਪਟੀਸ਼ਨ 'ਤੇ ਵਿਸ਼ੇਸ਼ ਅਦਾਲਤ 'ਚ ਬਚਾਅ ਪੱਖ ਵੱਲੋਂ ਵੀ ਦਲੀਲਾਂ ਪੇਸ਼ ਕੀਤੀਆਂ ਗਈਆਂ। ਤਰੁਣ ਦੇ ਵਕੀਲ ਦੇਵਰਾਜੂ ਨੇ ਅਦਾਲਤ ਵਿਚ ਜ਼ਮਾਨਤ ਦੇ ਪੱਖ ਵਿਚ ਦਲੀਲ ਦਿੰਦੇ ਹੋਏ ਕਿਹਾ ਕਿ ਉਸ ਦੇ ਮੁਵੱਕਿਲ ਦੇ ਵਿਦੇਸ਼ ਭੱਜਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਵਕੀਲਾਂ ਨੇ ਇਸ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਤਰੁਣ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ। ਬਚਾਅ ਪੱਖ ਦੇ ਵਕੀਲ ਦੇਵਰਾਜੂ ਨੇ ਦਲੀਲ ਦਿੱਤੀ ਕਿ ਤਰੁਣ ਦਾ ਪਾਸਪੋਰਟ ਪਹਿਲਾਂ ਹੀ ਡੀਆਰਆਈ ਕੋਲ ਜਮ੍ਹਾਂ ਹੈ, ਇਸ ਲਈ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਰੁਣ ਅਮਰੀਕਾ ਦਾ ਮੂਲ ਨਿਵਾਸੀ ਹੈ ਅਤੇ ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਉਹ ਕਿਸੇ ਵੀ ਤਰ੍ਹਾਂ ਸਬੂਤਾਂ ਨਾਲ ਛੇੜਛਾੜ ਨਹੀਂ ਕਰ ਸਕਦਾ, ਇਸ ਲਈ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।
ਅਦਾਲਤ ਕੱਲ੍ਹ ਸੁਣਾਏਗੀ ਆਪਣਾ ਫ਼ੈਸਲਾ
ਡੀਆਰਆਈ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਤਰੁਣ ਦੁਬਈ ਵਿੱਚ ਕਸਟਮ ਕਲੀਅਰੈਂਸ ਪ੍ਰਕਿਰਿਆ ਨੂੰ ਪੂਰਾ ਕਰਦਾ ਸੀ, ਜਿਸ ਤੋਂ ਬਾਅਦ ਇਹ ਸੋਨਾ ਜਨੇਵਾ ਜਾਂ ਬੈਂਕਾਕ ਭੇਜਿਆ ਗਿਆ ਸੀ। ਬਾਅਦ ਵਿੱਚ ਰਾਣਿਆ ਇਸ ਨੂੰ ਭਾਰਤ ਲੈ ਕੇ ਆਉਂਦੀ ਸੀ। ਹਾਲਾਂਕਿ, ਬਚਾਅ ਪੱਖ ਨੇ ਇਸ ਦੋਸ਼ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਡੀਆਰਆਈ ਕੋਲ ਇਸ ਮਾਮਲੇ 'ਤੇ ਕੋਈ ਠੋਸ ਸਬੂਤ ਨਹੀਂ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਹੁਣ ਕੱਲ੍ਹ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਏਗੀ।
ਇਹ ਵੀ ਪੜ੍ਹੋ : ਕੌਣ ਕਹਿੰਦਾ ਹੈ ਭਾਰਤ ਨੂੰ ਗ਼ਰੀਬ? ਸਿਰਫ਼ 1,000 ਕਰੋੜ ਦੀਆਂ ਇੱਥੇ ਵਿਕ ਜਾਂਦੀਆਂ ਨੇ ਮਰਸੀਡੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check : ਵਿਰਾਟ ਕੋਹਲੀ ਦੇ ਨਾਮ ‘ਤੇ ਜੁੰਮੇ ਨੂੰ ਲੈ ਵਾਇਰਲ ਬਿਆਨ ਫਰਜੀ
NEXT STORY