ਜਬਲਪੁਰ (ਭਾਸ਼ਾ)– ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ’ਚ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਗ੍ਰਿਫਤਾਰੀ ਪਿੱਛੋਂ ਜ਼ਮਾਨਤ ’ਤੇ ਰਿਹਾਅ ਹੋਏ ਇਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਪੀੜਤਾ ਨਾਲ ਕਥਿਤ ਤੌਰ ’ਤੇ ਦੁਬਾਰਾ ਸਮੂਹਿਕ ਜਬਰ-ਜ਼ਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾ ਕੇ ਉਸ ’ਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਪਾਇਆ।
ਪੁਲਸ ਨੇ ਬੁੱਧਵਾਰ ਦੱਸਿਆ ਕਿ ਕੁੜੀ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਘਟਨਾ ਪਿਛਲੇ ਮਹੀਨੇ ਦੀ ਹੈ। ਕੁੜੀ ਦੀ ਉਮਰ ਇਸ ਸਮੇਂ 19 ਸਾਲ ਦੀ ਹੈ। ਮੁਲਜ਼ਮ ਨੇ ਉਸ ਨਾਲ 2 ਸਾਲ ਪਹਿਲਾਂ ਜਬਰ-ਜ਼ਨਾਹ ਕੀਤਾ ਸੀ। ਉਸ ਵੇਲੇ ਉਹ ਨਾਬਾਲਿਗ ਸੀ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਵਿਵੇਕ ਪਟੇਲ ਨੇ ਹੁਣ ਆਪਣੇ ਇਕ ਦੋਸਤ ਨਾਲ ਮਿਲ ਕੇ ਮੁੜ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੂੰ ਪਹਿਲੇ ਜਬਰ-ਜ਼ਨਾਹ ਸਬੰਧੀ 2020 ’ਚ ਗ੍ਰਿਫਤਾਰ ਕਰਨ ਪਿੱਛੋਂ 2021 ’ਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਪੁਲਸ ਹੁਣ ਫਰਾਰ ਮੁਲਜ਼ਮ ਅਤੇ ਉਸ ਦੇ ਦੋਸਤ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਹਿਮਾਚਲ ਪ੍ਰਦੇਸ਼ ਭਾਜਪਾ ਨੇਤਾ ਪ੍ਰਵੀਣ ਸ਼ਰਮਾ ਨਹੀਂ ਰਹੇ
NEXT STORY