ਮੱਧ ਪ੍ਰਦੇਸ਼— ਮੰਦਸੌਰ ਦੇ ਬਾਅਦ ਹੁਣ ਸਤਨਾ 'ਚ ਇਕ ਬੱਚੀ ਨਾਲ ਬਲਾਤਕਾਰ ਦੀ ਖਬਰ ਹੈ। ਇੱਥੇ 4 ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਸਤਨਾ ਤੋਂ ਜਬਲਪੁਰ ਰੈਫਰ ਕੀਤਾ ਗਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
ਸਤਨਾ ਦੇ ਪੰਨਾ ਪਿੰਡ 'ਚ ਐਤਵਾਰ ਰਾਤੀ 4 ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਦੋਸ਼ੀ 23 ਸਾਲ ਦਾ ਮਹੇਂਦਰ ਸਿੰਘ ਗੌੜ ਹੈ। ਬੱਚੀ ਆਪਣੇ ਘਰ 'ਚ ਸੌ ਰਹੀ ਸੀ। ਦੋਸ਼ੀ ਦੇਰ ਰਾਤੀ ਉਸ ਨੂੰ ਘਰ ਤੋਂ ਚੁੱਕ ਕੇ ਲੈ ਗਿਆ। ਬਲਾਤਕਾਰ ਦੇ ਬਾਅਦ ਉਹ ਬੱਚੀ ਨੂੰ ਮਰਿਆ ਸਮਝ ਕੇ ਖੇਤਾਂ 'ਚ ਸੁੱਟ ਕੇ ਭੱਜ ਗਿਆ ਸੀ।
ਪਿਛਲੇ ਬੁੱਧਵਾਰ ਨੂੰ ਮੰਦਸੌਰ 'ਚ 8 ਸਾਲ ਦੀ ਬੱਚੀ ਗੈਂਗਰੇਪ ਦਾ ਸ਼ਿਕਾਰ ਹੋਈ ਸੀ। ਸਕੂਲ ਦੀ ਛੁੱਟੀ ਦੇ ਬਾਅਦ ਘਰਦਿਆਂ ਦਾ ਇੰਤਜ਼ਾਰ ਕਰ ਰਹੀ ਬੱਚੀ ਨੂੰ ਦੋਸ਼ੀ ਅਗਵਾ ਕਰਕੇ ਲੈ ਗਏ ਸਨ। ਉਨ੍ਹਾਂ ਨੇ ਬੱਚੀ ਨੂੰ ਮਿਠਾਈ ਦਾ ਲਾਲਚ ਦੇ ਕੇ ਅਗਵਾ ਕੀਤਾ ਸੀ
ਦਾਤੀ ਮਹਾਰਾਜ ਖਿਲਾਫ ਬਲਾਤਕਾਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਕੋਰਟ 'ਚ ਪਟੀਸ਼ਨ ਦਰਜ
NEXT STORY