ਮਊਗੰਜ — ਮੱਧ ਪ੍ਰਦੇਸ਼ ਦੇ ਮਊਗੰਜ ਜ਼ਿਲੇ 'ਚ ਚੱਲਦੀ ਐਂਬੂਲੈਂਸ 'ਚ 16 ਸਾਲਾ ਲੜਕੀ ਨਾਲ ਕਥਿਤ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਹੈਰਾਨ ਕਰਨ ਵਾਲੀ ਘਟਨਾ 22 ਨਵੰਬਰ ਨੂੰ ‘108’ ਐਮਰਜੈਂਸੀ ਸੇਵਾ ਤਹਿਤ ਚਲਾਈ ਜਾ ਰਹੀ ਐਂਬੂਲੈਂਸ ਵਿੱਚ ਵਾਪਰੀ ਸੀ। ਇਸ ਘਟਨਾ ਦੇ ਸਬੰਧ ਵਿੱਚ ਡਰਾਈਵਰ ਸਮੇਤ ਚਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡਿਪਟੀ ਇੰਸਪੈਕਟਰ ਜਨਰਲ (ਰੀਵਾ ਰੇਂਜ) ਸਾਕੇਤ ਪਾਂਡੇ ਨੇ ਦੱਸਿਆ ਕਿ ਲੜਕੀ ਆਪਣੀ ਭੈਣ ਅਤੇ ਜੀਜਾ ਨਾਲ ਐਂਬੂਲੈਂਸ ਵਿੱਚ ਸਫ਼ਰ ਕਰ ਰਹੀ ਸੀ (ਉਨ੍ਹਾਂ ਵਿੱਚੋਂ ਕੋਈ ਵੀ ਮਰੀਜ਼ ਨਹੀਂ ਸੀ)। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਦੋ ਹੋਰ ਵਿਅਕਤੀ, ਡਰਾਈਵਰ ਅਤੇ ਉਸ ਦਾ ਸਹਾਇਕ, ਐਂਬੂਲੈਂਸ ਵਿੱਚ ਮੌਜੂਦ ਸਨ।
ਡਿਪਟੀ ਇੰਸਪੈਕਟਰ ਜਨਰਲ ਪਾਂਡੇ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਨਾਬਾਲਗ ਆਪਣੀ ਭੈਣ ਅਤੇ ਜੀਜਾ ਦੇ ਨਾਲ ਇੱਕ ਐਂਬੂਲੈਂਸ ਵਿੱਚ ਆਪਣੀ ਮੰਜ਼ਿਲ ਲਈ ਰਵਾਨਾ ਹੋਈ। ਨਾਬਾਲਗ ਦੀ ਭੈਣ ਅਤੇ ਜੀਜਾ 'ਤੇ ਅਪਰਾਧ ਨੂੰ ਅੰਜਾਮ ਦੇਣ 'ਚ ਮਦਦ ਕਰਨ ਅਤੇ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਸਾਰੇ ਦੋਸ਼ੀਆਂ 'ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੁੜੀ ਨੂੰ ਬੰਧਕ ਬਣਾ ਕੇ ਚੱਲਦੀ ਐਂਬੂਲੈਂਸ ’ਚ ਟੱਪੀਆਂ ਹੱਦਾਂ
NEXT STORY