ਨਵੀਂ ਦਿੱਲੀ— 21 ਮਈ ਦਾ ਦਿਨ ਕਹਿਣ ਨੂੰ ਤਾਂ ਸਾਲ ਦੇ ਬਾਕੀ ਦਿਨਾਂ ਵਾਂਗ 24 ਘੰਟਿਆਂ ਦਾ ਆਮ ਦਿਨ ਹੀ ਹੈ ਪਰ 1991 ਨੂੰ ਇਸ ਦਿਨ ਦੀ ਇਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਲਿੱਟੇ ਅੱਤਵਾਦੀਆਂ ਨੇ ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਾਨ ਲਈ ਸੀ। ਸ਼੍ਰੀਲੰਕਾ ਵਿਚ ਸ਼ਾਂਤੀ ਫੌਜ ਭੇਜਣ ਤੋਂ ਨਾਰਾਜ਼ ਤਾਮਿਲ ਬਾਗੀਆਂ ਨੇ ਤਾਮਿਲਨਾਡੂ ਦੇ ਪੇਰੰਬਦੂਰ 'ਚ ਰਾਜੀਵ ਗਾਂਧੀ 'ਤੇ ਆਤਮਘਾਤੀ ਹਮਲਾ ਕੀਤਾ। 21 ਮਈ ਦਾ ਦਿਨ ਇਤਿਹਾਸ 'ਚ ਇਕ ਦਰਦਨਾਕ ਘਟਨਾ ਲਈ ਯਾਦ ਕੀਤਾ ਜਾਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਦੀ 29ਵੀਂ ਬਰਸੀ 'ਤੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਪੁੱਤਰ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਇਕ ਸੱਚੇ ਦੇਸ਼ ਭਗਤ, ਉਦਾਰ ਅਤੇ ਪਰਉਪਕਾਰੀ ਪਿਤਾ ਦੇ ਪੁੱਤਰ ਹੋਣ ਦਾ ਮੈਨੂੰ ਮਾਣ ਹੈ। ਪ੍ਰਧਾਨ ਮੰਤਰੀ ਦੇ ਰੂਪ ਵਿਚ ਰਾਜੀਵ ਜੀ ਨੇ ਦੇਸ਼ ਨੂੰ ਤਰੱਕੀ ਦੇ ਰਾਹ ਵੱਲ ਮੋੜਿਆ। ਉਨ੍ਹਾਂ ਨੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ। ਅੱਜ ਉਨ੍ਹਾਂ ਦੀ ਬਰਸੀ 'ਤੇ ਮੈਂ ਪਿਆਰ ਅਤੇ ਧੰਨਵਾਦ ਨਾਲ ਉਨ੍ਹਾਂ ਨੂੰ ਨਮਨ ਕਰਦਾ ਹਾਂ।
ਉੱਥੇ ਹੀ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ #ThankYouRajivGandhi ਮੁਹਿੰਮ ਸ਼ੁਰੂ ਕੀਤੀ ਹੈ। ਕਾਂਗਰਸ ਨੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਰਾਜੀਵ ਗਾਂਧੀ ਉਹ ਵਿਅਕਤੀ ਜਿਸ ਨੇ ਨੌਜਵਾਨ ਭਾਰਤ ਦੀ ਨਜ਼ਬ ਨੂੰ ਮਹਿਸੂਸ ਕੀਤਾ ਅਤੇ ਸਾਡੇ ਸੁਨਹਿਰੀ ਭਵਿੱਖ ਵੱਲ ਧਿਆਨ ਦਿੱਤਾ। ਉਹ ਆਦਮੀ ਜੋ ਕਿ ਨੌਜਵਾਨ ਅਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਸਮਝਦਾ ਸੀ, ਜਿਸ ਨਾਲ ਸਾਰੇ ਪਿਆਰ ਕਰਦੇ ਸਨ।
ਰਾਜਸਥਾਨ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 6 ਹਜ਼ਾਰ ਦੇ ਪਾਰ, 150 ਦੀ ਮੌਤ
NEXT STORY