ਪੋਰਟ ਬਲੇਅਰ/ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਕਾਂਗਰਸ ਦੇ ਇਕ ਸਾਬਕਾ ਸੰਸਦ ਮੈਂਬਰ ਨਾਲ ਜੁੜੇ ਕਥਿਤ ਸਹਿਕਾਰੀ ਬੈਂਕ ਕਰਜ਼ਾ ‘ਧੋਖਾਦੇਹੀ’ ਨਾਲ ਜੁੜੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਵੀਰਵਾਰ ਨੂੰ ਪਹਿਲੀ ਵਾਰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਛਾਪੇ ਮਾਰੇ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਪੋਰਟ ਬਲੇਅਰ ਅਤੇ ਉਸ ਦੇ ਆਸਪਾਸ ਦੀਆਂ 9 ਥਾਵਾਂ ਅਤੇ ਕੋਲਕਾਤਾ ’ਚ 2 ਥਾਵਾਂ ’ਤੇ ਛਾਪੇਮਾਰੀ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਏਜੰਸੀ ਨੇ ਬੰਗਾਲ ਦੀ ਖਾੜੀ ’ਚ ਸਥਿਤ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਛਾਪੇਮਾਰੀ ਕੀਤੀ ਹੈ। ਇਹ ਮਾਮਲਾ ਅੰਡੇਮਾਨ ਨਿਕੋਬਾਰ ਰਾਜ ਸਹਿਕਾਰੀ ਬੈਂਕ (ਏ. ਐੱਨ. ਐੱਸ. ਸੀ. ਬੀ.) ਅਤੇ ਉਸ ਦੇ ਸਾਬਕਾ ਵਾਈਸ ਚੇਅਰਮੈਨ ਕੁਲਦੀਪ ਰਾਏ ਸ਼ਰਮਾ ਨਾਲ ਸਬੰਧਤ ਹੈ।
ਪੁਲਸ ਟੀਮ ’ਤੇ ਹਮਲਾ, ਘੇਰ ਕੇ ਡੰਡਿਆਂ ਨਾਲ ਕੁੱਟਮਾਰ, ਥਾਣਾ ਮੁਖੀ ਸਮੇਤ 4 ਜ਼ਖਮੀ
NEXT STORY