ਨੈਸ਼ਨਲ ਡੈਸਕ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਨੇ ਪੁਣੇ ਅਤੇ ਸੂਬੇ 'ਚ ਹੋਰ ਥਾਵਾਂ 'ਤੇ ਕੋਵਿਡ-19 ਦੇ ਮਾਮਲਿਆਂ 'ਚ ਵਾਧੇ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਅਜੇ ਕੋਈ ਨਵੀਂ ਪਾਬੰਦੀ ਨਹੀਂ ਲਾਈ ਜਾਵੇਗੀ ਪਰ ਸਥਿਤੀ ਦੇ ਆਧਾਰ 'ਤੇ ਅਗਲੇ ਹਫ਼ਤੇ ਕੋਈ ਫੈਸਲਾ ਲਿਆ ਜਾਵੇਗਾ। ਪਵਾਰ ਇਥੇ ਕੋਵਿਡ-19 ਸਮੀਖਿਆ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ : ਆਰਮੀ ਡੇਅ 'ਤੇ ਭਾਰਤੀ ਫੌਜੀਆਂ ਨੂੰ ਮਿਲਿਆ ਤੋਹਫ਼ਾ, ਹੁਣ ਨਵੀਂ ਵਰਦੀ 'ਚ ਨਜ਼ਰ ਆਉਣਗੇ ਫੌਜ ਦੇ ਜਵਾਨ
ਇਸ ਬੈਠਕ 'ਚ ਪੁਣੇ ਜ਼ਿਲ੍ਹਾ ਪ੍ਰਸ਼ਾਸਨ, ਪੁਣੇ ਨਗਰ ਨਿਗਮ (ਪੀ.ਐੱਮ.ਸੀ.), ਪਿੰਪਰੀ ਚਿੰਚਵਾੜ ਨਗਰ ਨਿਗਮ (ਪੀ.ਸੀ.ਐੱਮ.ਸੀ.) ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਉਪ ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਪਰ ਅੱਜ ਬੈਠਕ 'ਚ ਅਸੀਂ ਹੋਰ ਪਾਬੰਦੀਆਂ ਨਾ ਲਾਉਣ ਦੇ ਫੈਸਲਾ ਕੀਤਾ। ਮੌਜੂਦਾ ਪਾਬੰਦੀਆਂ 'ਚ ਵੀ ਅਜੇ ਢਿੱਲ ਨਹੀਂ ਦਿੱਤੀ ਜਾਵੇਗੀ ਪਰ ਲੋੜ ਪੈਣ 'ਤੇ ਅਗਲੇ ਹਫ਼ਤੇ ਫੈਸਲਾ ਲਿਆ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਹਾਲ 'ਚ ਲੋਕਾਂ ਦੀ ਆਵਾਜਾਈ 'ਤੇ ਨਵੇਂ ਪਾਬੰਦੀਆਂ ਲਾਈਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਰਮੀ ਡੇਅ 'ਤੇ ਭਾਰਤੀ ਫੌਜੀਆਂ ਨੂੰ ਮਿਲਿਆ ਤੋਹਫ਼ਾ, ਹੁਣ ਨਵੀਂ ਵਰਦੀ 'ਚ ਨਜ਼ਰ ਆਉਣਗੇ ਫੌਜ ਦੇ ਜਵਾਨ
NEXT STORY