ਅੰਬਾਲਾ— ਅੰਬਾਲਾ 'ਚ ਸ਼ਰੇਆਮ ਇਕ ਰਿਟਾਇਰਡ ਫੌਜੀ ਨੇ ਪੁਲਸ ਚੌਕੀ ਦੇ ਬਾਹਰ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲਾਡਵਾ ਦਾ ਰਹਿਣ ਵਾਲਾ ਰਿਟਾਇਰਡ ਫੌਜੀ ਵਿਕਰਮ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਪਤਨੀ ਗੁਰਪ੍ਰੀਤ ਨੂੰ ਮਾਰ ਦਿੱਤਾ। ਉਹ ਆਪਣੀ ਪਤਨੀ ਦੇ ਰਹਿਣ-ਸਹਿਣ ਤੋਂ ਪਰੇਸ਼ਾਨ ਸੀ, ਜਿਸ ਨੂੰ ਲੈ ਕੇ ਕਈ ਵਾਰ ਉਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਤਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਵਿਕਰਮ ਨੇ ਆਪਣੀ ਪਤਨੀ ਦੇ ਸਿਰ 'ਤੇ 2 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਦੀ ਚੱਲਣ ਦੀ ਆਵਾਜ਼ ਸੁਣ ਕੇ ਚੌਕੀ 'ਤੇ ਬੈਠੇ ਪੁਲਸ ਵਾਲੇ ਬਾਹਰ ਆਏ ਤਾਂ ਗੁਰਪ੍ਰੀਤ ਹੇਠਾਂ ਡਿੱਗੀ ਹੋਈ ਸੀ ਅਤੇ ਦੋਸ਼ੀ ਦੇ ਹੱਥ 'ਚ ਬੰਦੂਕ ਸੀ। ਪੁਲਸ ਨੇ ਵਿਕਰਮ ਤੋਂ ਬੰਦੂਕ ਲੈ ਕੇ ਹਿਰਾਸਤ 'ਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਦੀ ਮਾਂ ਨੇ ਪੁਲਸ ਚੌਕੀ ਬਲਦੇਵ ਨਗਰ 'ਚ ਸ਼ਿਕਾਇਤ ਕਰਵਾ ਰੱਖੀ ਸੀ, ਜਿਸ ਕੋਲ ਉਸ ਦੀ ਬੇਟੀ ਰਹਿੰਦੀ ਸੀ, ਉਹ ਉਸ ਨੂੰ ਭੇਜਣ 'ਚ ਮੋਟੀ ਰਕਮ ਮੰਗ ਰਹੀ ਸੀ। ਗੁਰਪ੍ਰੀਤ ਨੂੰ ਲੈਣ ਲਈ ਵਿਕਰਮ ਗਿਆ ਸੀ। ਜਿੱਥੇ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਕਰਮ ਨੇ ਉਸ ਨੂੰ ਮਾਰ ਦਿੱਤਾ।
ਵਿਕਰਮ ਨੇ ਦੱਸਿਆ ਕਿ ਉਹ ਫੌਜ ਤੋਂ ਰਿਟਾਇਰਡ ਹਨ ਅਤੇ ਹੁਣ ਬੈਂਕ 'ਚ ਗਾਰਡ ਦੀ ਨੌਕਰੀ ਕਰਦਾ ਹੈ। ਉਸ ਦੀ ਪਤਨੀ ਦਾ ਰਹਿਣ-ਸਹਿਣ ਠੀਕ ਨਹੀਂ ਸੀ। ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਅੱਜ ਉਹ ਆਪਣੀ ਪਤਨੀ ਨੂੰ ਨਾਲ ਲੈ ਜਾਣ ਆਇਆ ਸੀ ਪਰ ਉਹ ਤਿਆਰ ਨਹੀਂ ਸੀ। ਦੋਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਗੁਰਪ੍ਰੀਤ ਨੂੰ ਮਾਰਨ ਦਾ ਪਛਤਾਵਾ ਹੈ। ਉਹ ਉਸ ਨਾਲ ਪਿਆਰ ਕਰਦਾ ਸੀ, ਇਸ ਲਈ ਉਸ ਨੂੰ ਗੋਲੀ ਮਾਰ ਦਿੱਤੀ। ਉਹ ਉਸ ਨੂੰ ਇਸ ਤਰ੍ਹਾਂ ਦੇਖ ਨਹੀਂ ਸਕਦਾ, ਇਸ ਲਈ ਮਜ਼ਬੂਰਨ ਗੋਲੀ ਮਾਰ ਦਿੱਤੀ। ਵਿਕਰਮ ਨੇ ਕਿਹਾ ਕਿ ਉਸ ਦੀ ਪਤਨੀ ਰਾਤ ਤੋਂ ਉਸ ਦੇ ਨਾਲ ਸੀ, ਉਹ ਚਾਹੁੰਦਾ ਤਾਂ ਮਾਰ ਕੇ ਕਿਤੇ ਸੁੱਟ ਸਕਦਾ ਸੀ, ਜਿੱਥੇ ਕੁੱਤੇ ਉਸ ਦੀ ਲਾਸ਼ ਨੂੰ ਖਾਂਦੇ ਪਰ ਉਹ ਅਜਿਹਾ ਨਹੀਂ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ ਤਾਂ ਜੋ ਉਸ ਦੀ ਲਾਸ਼ ਨਾਲ ਅਜਿਹਾ ਕੁਝ ਨਾ ਹੋਵੇ।
ਇਵਾਂਕਾ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ, ਹਰ ਡਿਸ਼ ਲਈ ਵੱਖਰਾ ਸ਼ੈਫ ਤੇ ਵਿਦੇਸ਼ਾਂ ਤੋਂ ਮੰਗਵਾਏ ਜਾਣਗੇ ਫੁੱਲ
NEXT STORY