ਨੈਸ਼ਨਲ ਡੈਸਕ—ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਰੀਅਨ ਜੋਸੇਫ ਨੇ ਕਿਹਾ ਹੈ ਕਿ ਉਹ ਸਮਲਿੰਗੀ ਵਿਆਹ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਸਮਲਿੰਗੀ ਭਾਵਨਾਤਮਕ ਜੁੜਾਅ ਹੋ ਸਕਦਾ ਹੈ ਪਰ ਇਸ ਨੂੰ ਵਿਆਹ ਦੀ ਪਰਿਭਾਸ਼ਾ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਜਸਟਿਸ ਕੁਰੀਅਨ ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ ਜਸਟਿਸ ਚੇਲਾਮੇਸ਼ਵਰ ਦੇ ਨਾਲ ਇੰਡੀਆ ਟੁਡੇ ਦੇ ਦੱਖਣੀ ਸੰਮੇਲਨ ’ਚ ਬੋਲ ਰਹੇ ਸਨ।
ਇਹ ਪੁੱਛੇ ਜਾਣ ’ਤੇ ਕਿ ਕੀ ਸੁਪਰੀਮ ਕੋਰਟ ਨੂੰ ਸਮਲਿੰਗੀ ਵਿਆਹ ਦੇ ਮਾਮਲੇ ਦੀ ਸੁਣਵਾਈ ਕਰਨੀ ਚਾਹੀਦੀ ਸੀ, ਇਸ ’ਤੇ ਜਸਟਿਸ ਜੋਸੇਫ ਨੇ ਕਿਹਾ ਕਿ ਉਹ "ਸਮਲਿੰਗੀ ਵਿਆਹ ਦੇ 100 ਪ੍ਰਤੀਸ਼ਤ ਵਿਰੁੱਧ ਸਨ।" ਉਨ੍ਹਾਂ ਕਿਹਾ ਕਿ ਵਿਆਹ ਮਰਦ ਅਤੇ ਔਰਤ ਦਾ ਮਿਲਾਪ ਹੈ। ਉਨ੍ਹਾਂ ਕਿਹਾ ਕਿ ਵਿਆਹ ਕੋਈ ਮੌਲਿਕ ਅਧਿਕਾਰ ਨਹੀਂ ਹੈ। ਮੈਂ ਸਮਲਿੰਗੀ ਵਿਆਹ ਦੇ ਵਿਰੁੱਧ 100 ਫ਼ੀਸਦੀ ਹਾਂ। ਇਹ (ਸਮਲਿੰਗੀ ਸਬੰਧ) ਇਕ ਹੋ ਸਕਦਾ ਹੈ ਇਕ ਦੋਸਤ, ਗੂੜ੍ਹਾ ਦੋਸਤ ਆਦਿ ਵਜੋਂ ਇਕੱਠੇ ਰਹਿਣ ’ਤੇ ਆਪਣੀ ਪਸੰਦ ਹੋ ਸਕਦੀ ਹੈ ਪਰ ਜਦੋਂ ਤੁਸੀਂ ਵਿਆਹ ਕਰਦੇ ਹੋ, ਤਾਂ ਇਹ ਇਕ ਵੱਖਰੀ ਕਿਸਮ ਦਾ ਰਿਸ਼ਤਾ ਹੁੰਦਾ ਹੈ।
ਮਾਮਲੇ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਨਿਆਇਕ ਪਹਿਲੂ ’ਤੇ ਜਸਟਿਸ ਜੋਸਫ਼ ਨੇ ਕਿਹਾ ਕਿ ਜਦਕਿ ਸੁਪਰੀਮ ਕੋਰਟ ਕੋਲ ਇਸ ਮਾਮਲੇ } ਸੁਣਨ ਦਾ ਅਧਿਕਾਰ ਖੇਤਰ ਹੈ, ਅਦਾਲਤ ਦੀ ਮੁੱਢਲੀ ਭੂਮਿਕਾ ਕਾਨੂੰਨਾਂ ਅਤੇ ਹੋਰ ਕਾਰਜਕਾਰੀ ਕਾਰਵਾਈਆਂ ਦੀ ਜਾਇਜ਼ਤਾ ਦੀ ਜਾਂਚ ਅਤੇ ਇਹ ਪਤਾ ਲਗਾਉਣਾ ਹੈ ਕਿ ਕੀ ਉਹ ਕਾਨੂੰਨ ਦੇ ਦਾਇਰੇ ਦੇ ’ਚ ਹਨ ਜਾਂ ਨਹੀਂ। ਸੰਵਿਧਾਨ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ। ਸਾਬਕਾ ਜਸਟਿਸ ਨੇ ਸਪੱਸ਼ਟ ਕੀਤਾ, ‘‘ਅਦਾਲਤ ਦਾ ਮੁੱਢਲਾ ਫਰਜ਼ ਕਾਨੂੰਨ ਜਾਂ ਕਾਨੂੰਨਾਂ ਦੀ ਜਾਇਜ਼ਤਾ ਦੀ ਜਾਂਚ ਕਰਨਾ ਹੈ। ਜਦੋਂ ਤੱਕ ਅਜਿਹਾ ਨਹੀਂ ਹੈ, ਅਦਾਲਤ ਲਈ ਇਸ ਡੋਮੇਨ ਵਿਚ ਦਾਖ਼ਲ ਹੋਣਾ ਮੁਸ਼ਕਿਲ ਹੈ।’’
ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਸਮਲਿੰਗੀ ਵਿਆਹ ਨੂੰ ਰੋਕਣ ਜਾਂ ਮਾਨਤਾ ਦੇਣ ਵਾਲਾ ਕੋਈ ਕਾਨੂੰਨ ਨਹੀਂ ਹੈ। 15 ਮਈ ਨੂੰ ਸੀ.ਜੇ.ਆਈ. ਡੀ. ਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਇਕ ਬੈਚ ’ਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਧਨਖੜ ਵੱਲੋਂ ਓਡੀਸ਼ਾ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
NEXT STORY