ਨਵੀਂ ਦਿੱਲੀ- ਆਈ.ਸੀ.ਏ.ਆਈ. ਵਲੋਂ ਸੀਏ ਇੰਟਰਮੀਡੀਏਟ ਅਤੇ ਫਾਈਨਲ ਪ੍ਰੀਖਿਆ ਦੀ ਰਿਵਾਈਜ਼ਡ ਤਾਰੀਖ਼ ਦਾ ਐਲਾਨ ਅੱਜ ਯਾਨੀ 19 ਮਾਰਚ ਨੂੰ ਕੀਤਾ ਜਾਵੇਗਾ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਵਲੋਂ ਸੀਏ ਮਈ 2024 ਪ੍ਰੀਖਿਆ ਦਾ ਸੋਧ ਪ੍ਰੋਗਰਾਮ ਅਧਿਕਾਰਤ ਵੈੱਬਸਾਈਟ 'ਤੇ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਆਈ.ਸੀ.ਏ.ਆਈ. ਸੀਏ ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ ਪਹਿਲੇ ਜਾਰੀ ਹੋਏ ਸ਼ੈਡਿਊਲ ਅਨੁਸਾਰ 2 ਤੋਂ 13 ਮਈ ਲਈ ਤੈਅ ਕੀਤੀਆਂ ਗਈਆਂ ਸਨ ਪਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਨ੍ਹਾਂ ਨੂੰ ਰੀਸ਼ੈਡਿਊਲ ਕੀਤਾ ਜਾ ਰਿਹਾ ਹੈ।
ਇਸ ਸੰਬੰਧ 'ਚ ਆਈ.ਸੀ.ਏ.ਆਈ. ਵਲੋਂ ਹਾਲ ਹੀ 'ਚ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸੀਏ ਪ੍ਰੀਖਿਆ ਦੀਆਂ ਤਾਰੀਖ਼ਾਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਨਾਲ ਜੇਕਰ ਕਲੈਸ਼ ਹੁੰਦੀਆਂ ਹਨ ਤਾਂ ਪ੍ਰੀਖਿਆ ਨੂੰ ਮੁੜ ਤੈਅ ਕੀਤਾ ਜਾਵੇਗਾ, ਹੁਣ ਕਿਉਂਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਵੋਟਿੰਗ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਅਤੇ ਇਹ 7 ਪੜਾਵਾਂ 'ਚ ਹੋਣਗੀਆਂ। ਅਜਿਹੇ 'ਚ 7 ਅਤੇ 13 ਮਈ ਨੂੰ ਹੋਣ ਵਾਲਾ ਤੀਜਾ ਅਤੇ ਚੌਥਾ ਪੜਾਅ 7 ਮਈ ਨੂੰ ਹੋਣ ਵਾਲੀ ਇੰਟਰ ਗਰੁੱਪ 1 ਅਤੇ 13 ਮਈ ਨੂੰ ਹੋਣ ਵਾਲੀ ਇੰਟਰ ਗਰੁੱਪ 2 ਪ੍ਰੀਖਿਆ ਨਾਲ ਟਕਰਾ ਰਿਹਾ ਹੈ। ਇਸ ਲਈ ਪ੍ਰੀਖਿਆ ਨੂੰ ਰੀਸ਼ੈਡਿਊਲ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੁਰਾਣੇ ਸ਼ੈਡਿਊਲ ਅਨੁਸਾਰ ਇੰਟਰ ਗਰੁੱਪ 1 ਦੀਆਂ ਪ੍ਰੀਖਿਆ 3,5, ਅਤੇ 7 ਮਈ ਨੂੰ ਹੋਣੀਆਂ ਸਨ। ਉੱਥੇ ਹੀ ਗਰੁੱਪ 2 ਦੀਆਂ ਪ੍ਰੀਖਿਆਵਾਂ 9,11 ਅਤੇ 13 ਮਈ ਨੂੰ ਤੈਅ ਕੀਤੀਆਂ ਗਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਨਾ ਕਰੋ': CJI ਚੰਦਰਚੂੜ ਨੇ ਸੁਣਵਾਈ ਦੌਰਾਨ ਵਕੀਲ ਨੂੰ ਲਗਾਈ ਫਟਕਾਰ
NEXT STORY