ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਲੋਕਾਂ ਦੀ ਚੀਕ-ਪੁਕਾਰ ਸੁਣ ਕੇ ਮੌਕੇ 'ਤੇ ਪਹੁੰਚੇ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ 'ਤੇ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ। ਉੱਥੇ ਹੀ ਸਾਰੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼: ਮੁਜ਼ੱਫਰਨਗਰ ਜ਼ਿਲ੍ਹੇ ਦੀ ਖਾਪ ਪੰਚਾਇਤ ਨੇ ਕੁੜੀਆਂ ਦੇ ਜੀਨ ਪਾਉਣ 'ਤੇ ਲਾਈ ਪਾਬੰਦੀ
ਸੜਕ ਹਾਦਸੇ ਦਾ ਮੰਜ਼ਰ ਦੇਖ ਲੋਕਾਂ ਦੀ ਰੂਹ ਕੰਬ ਗਈ
ਇਹ ਹਾਦਸਾ ਆਗਰਾ-ਕਾਨਪੁਰ ਹਾਈਵੇਅ 'ਤੇ ਹੋਇਆ ਹੈ। ਐੱਸ.ਪੀ. ਸਿਟੀ ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ ਟੂੰਡਲਾ ਵਲੋਂ ਝਾਰਖੰਡ ਨੰਬਰ ਦੀ ਸਕਾਰਪੀਓ ਗੱਡੀ ਮਥੁਰਾ ਆ ਰਹੀ ਸੀ। ਅਚਾਨਕ ਸਕਾਰਪੀਓ ਡਿਵਾਈਡਰ ਤੋੜਦੇ ਹੋਏ ਦੂਜੀ ਸਾਈਡ ਪਹੁੰਚ ਗਈ ਅਤੇ ਇਸੇ ਵਿਚ ਰਾਮਬਾਗ਼ ਤੋਂ ਆ ਰਹੇ ਕੰਟੇਨਰ ਨਾਲ ਟਕਰਾ ਹਈ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਭਿਆਨਕ ਸੜਕ ਹਾਦਸੇ 9 ਲੋਕਾਂ ਦੀ ਮੌਤ, ਕਾਰ ਕੱਟ ਕੇ ਕੱਢੀਆਂ ਗਈਆਂ ਲਾਸ਼ਾਂਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਜ਼ਖਮੀ ਦੀ ਮੌਤ ਹੋ ਗਈ। ਆਗਰਾ ਸੜਕ ਹਾਦਸੇ ਦਾ ਮੰਜ਼ਰ ਦੇਖ ਲੋਕਾਂ ਦੀ ਰੂਹ ਕੰਬ ਗਈ। ਕਾਰ 'ਚ ਫਸੀਆਂ ਲਾਸ਼ਾਂ ਕੱਢਣ ਲਈ ਕਾਰ ਨੂੰ ਕੱਟਣਾ ਪਿਆ।
ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਸਨ
ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਚਾਲਕ ਸਮੇਤ 12 ਲੋਕ ਸਵਾਰ ਸਨ। ਸਾਰੇ ਲੋਕ ਬਿਹਾਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ 'ਚ ਗੁੱਡੂ ਕੁਮਾਰ ਪੁੱਤਰ ਸ਼ਿਵਨੰਦਨ ਦਾਸ ਵਾਸੀ ਫੁਲਵਰੀਆ, ਜ਼ਿਲ੍ਹਾ ਗਯਾ ਬਿਹਾਰ ਤੋਂ ਇਲਾਵਾ ਬੱਬਲੂ ਪ੍ਰਜਾਪਤੀ, ਵਿਕਾਸ ਕੁਮਾਰ, ਰਾਜੇਸ਼ ਨਗੇਂਦਰ ਕੁਮਾਰ, ਸੁਰੇਂਦਰ ਕੁਮਾਰ, ਅਮਨ, ਵਿਪਿਨ ਅਤੇ ਸਕਾਰਪੀਓ ਚਾਲਕ ਅਨਿਲ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੁੰਦੇ ਹੀ ਮਿਥੁਨ ਚੱਕਰਵਰਤੀ ਨੂੰ ਮਿਲੀ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ
PM ਮੋਦੀ ਨੇ ਮਹਾਸ਼ਿਵਰਾਤਰੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
NEXT STORY