ਨਵੀਂ ਦਿੱਲੀ— ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਤੋਂ ਮੰਗਲਵਾਰ ਨੂੰ ਫਿਰ ਪੁੱਛਗਿੱਛ ਕਰੇਗਾ। ਈ.ਡੀ. ਦੀ ਟੀਮ ਨੇ ਪੁੱਛਗਿੱਛ ਲਈ ਰਾਬਰਟ ਵਾਡਰਾ ਨੂੰ ਨੋਟਿਸ ਭੇਜਿਆ ਹੈ। ਨਵੀਂ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈ.ਡੀ. ਦੇ ਦਫਤਰ 'ਚ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਈ.ਡੀ. ਨੇ ਮਨੀ ਲਾਂਡਰਿੰਗ ਦੇ ਦੋਸ਼ 'ਚ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ। ਆਰਮਜ਼ ਐਕਟ ਸੰਜੈ ਭੰਡਾਰੀ ਨਾਲ ਕਾਰੋਬਾਰੀ ਰਿਸ਼ਤੇ ਤੇ ਉਸ ਨਾਲ ਮਿਲੇ ਲਾਭ ਦੇ ਮਸਲੇ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਰਾਬਰਟ ਵਾਡਰਾ ਲਈ ਰਾਹਤ ਦੀ ਗੱਲ ਇਹ ਹੈ ਕਿ ਈ.ਡੀ. ਫਿਲਹਾਲ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਕੋਰਟ ਵੱਲੋਂ ਵਾਡਰਾ ਨੂੰ 2 ਮਾਰਚ ਤਕ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ। ਹਾਲਾਂਕਿ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਸੀ ਕਿ, ਜਦੋਂ ਵੀ ਈ.ਡੀ. ਤੁਹਾਨੂੰ ਪੁੱਛਗਿੱਛ ਲਈ ਸੱਦੇਗਾ ਤੁਹਾਨੂੰ ਹਾਜ਼ਰ ਹੋਣਾ ਹੋਵੇਗਾ, ਰਾਬਰਟ ਵਾਡਰਾ ਤੇ ਉਨ੍ਹਾਂ ਦੇ ਵਕੀਲ ਨੇ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਉਹ ਪੁੱਛਗਿੱਛ 'ਚ ਸਹਿਯੋਗ ਕਰਨਗੇ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 16 ਫਰਵਰੀ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੇ ਅੰਤਰਿਮ ਜ਼ਮਾਨਤ ਦੀ ਮਿਆਦ 2 ਮਾਰਚ ਤਕ ਵਧਾ ਦਿੱਤੀ ਹੈ। ਵਾਡਰਾ ਨੇ ਕੋਰਟ 'ਚ ਪੁੱਛਗਿੱਛ ਲਈ ਈ.ਡੀ. ਸਾਹਮਣੇ ਪੇਸ਼ ਹੋਣ ਦਾ ਹਵਾਲਾ ਦਿੱਤਾ।
ਧਾਰਾ 370 ਖਿਲਾਫ ਜਨਹਿੱਤ ਪਟੀਸ਼ਨ ਦੀ ਤਤਕਾਲ ਸੁਣਵਾਈ 'ਤੇ ਵਿਚਾਰ ਕਰੇਗਾ SC
NEXT STORY