ਰੋਹਤਕ –ਜਾਟ ਕਾਲਜ ਦੇ ਜਿਮਨੇਜੀਅਮ ਹਾਲ ’ਚ ਸਥਿਤ ਅਖਾੜੇ ’ਚ ਖੂਨੀ ਖੇਡ ਦੇ ਮੁੱਖ ਦੋਸ਼ੀ ਸੁਖਵਿੰਦਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਡੀ. ਜੀ. ਪੀ. ਮਨੋਜ ਯਾਦਵ, ਵਧੀਕ ਡੀ. ਜੀ. ਪੀ. ਰੋਹਤਕ ਰੇਂਜ ਸੰਦੀਪ ਖਿਰਵਾਰ ਵੱਲੋਂ ਇਸ ਮਾਮਲੇ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਹਰਿਆਣਾ ਅਤੇ ਦਿੱਲੀ ਪੁਲਸ ਦੀ ਸਾਂਝੀ ਟੀਮ ਨੇ ਦੋਸ਼ੀ ਸੁਖਵਿੰਦਰ ਨੂੰ ਥਾਣਾ ਸਮੇਂਪੁਰ ਬਾਦਲੀ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਰੋਹਤਕ ਗੋਲੀਬਾਰੀ: ਮੁੱਖ ਦੋਸ਼ੀ ਦਾ ਸੁਰਾਗ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ
ਦੋਸ਼ੀ ਨੂੰ ਵਾਰਦਾਤ ਦੇ 24 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਛੇਤੀ ਹੀ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾਂਚ ਲਈ ਰੋਹਤਕ ਲਿਆਂਦਾ ਜਾਵੇਗਾ। ਫਿਲਹਾਲ ਐੱਸ. ਆਈ. ਟੀ. ਦਿੱਲੀ ’ਚ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਮੁੱਖ ਦੋਸ਼ੀ ਸੁਖਵਿੰਦਰ ਦੀ ਗ੍ਰਿਫਤਾਰੀ ਲਈ ਸ਼ਨੀਵਾਰ ਨੂੰ ਹਰਿਆਣਾ ਪੁਲਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਪੁਲਵਾਮਾ ਹਮਲੇ ਦੀ ਬਰਸੀ ’ਤੇ CRPF ਨੇ ਕਿਹਾ- ‘ਨਾ ਮੁਆਫ਼ ਕਰਾਂਗੇ, ਨਾ ਭੁੱਲਾਂਗੇ’
NEXT STORY